01 ਅਗਸਤ 2024 ਪੰਜਾਬੀ ਖਬਰਨਾਮਾ ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦਾ ਕਹਿਰ ਸਾਹਮਣੇ ਆਇਆ ਹੈ। ਕੁੱਲੂ, ਮੰਡੀ ਅਤੇ ਸ਼ਿਮਲਾ ‘ਚ ਤਿੰਨ ਥਾਵਾਂ ‘ਤੇ ਬੱਦਲ ਫਟੇ ਹਨ। ਜਿਸ ਵਿੱਚ 50 ਲੋਕ ਲਾਪਤਾ ਹੋ ਗਏ ਹਨ। ਦੋ ਲੋਕਾਂ ਦੀ ਮੌਤ ਵੀ ਹੋਈ ਹੈ। NDRF ਅਤੇ SDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਰਾਹਤ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।
ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਕੱਤਰੇਤ ਵਿਖੇ ਹੰਗਾਮੀ ਮੀਟਿੰਗ ਬੁਲਾਈ ਹੈ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਹਿਮਾਚਲ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਅੱਧੀ ਰਾਤ ਨੂੰ ਬੱਦਲ ਫਟਣ ਨਾਲ ਮੰਡੀ ਜ਼ਿਲ੍ਹੇ ਦੇ ਡਰਾਂਗ ਵਿਧਾਨ ਸਭਾ ਹਲਕੇ ਦੀ ਧਮਚਿਆਣ ਪੰਚਾਇਤ ਦੇ ਰਾਜਵਾਨ ਪਿੰਡ ਵਿੱਚ ਭਾਰੀ ਤਬਾਹੀ ਹੋਈ। ਪਾਣੀ ਦੇ ਤੇਜ਼ ਵਹਾਅ ਨਾਲ ਕਈ ਘਰ ਵਹਿ ਗਏ ਹਨ। 11 ਲੋਕ ਲਾਪਤਾ ਹੋ ਗਏ ਹਨ। 2 ਲਾਸ਼ਾਂ ਵੀ ਬਰਾਮਦ ਹੋਈਆਂ ਹਨ।
ਡਿਪਟੀ ਕਮਿਸ਼ਨਰ ਮੰਡੀ ਅਪੂਰਵਾ ਦੇਵਗਨ ਰਾਹਤ ਤੇ ਬਚਾਅ ਟੀਮ ਨਾਲ ਮੌਕੇ ‘ਤੇ ਪਹੁੰਚ ਗਏ ਹਨ। ਪ੍ਰਸ਼ਾਸਨ ਨੇ ਬਚਾਅ ਕਾਰਜ ਲਈ ਹਵਾਈ ਸੈਨਾ ਦੀ ਮਦਦ ਮੰਗੀ ਹੈ।
ਡਿਪਟੀ ਕਮਿਸ਼ਨਰ ਮੰਡੀ ਅਪੂਰਵਾ ਦੇਵਗਨ ਰਾਹਤ ਤੇ ਬਚਾਅ ਟੀਮ ਨਾਲ ਮੌਕੇ ‘ਤੇ ਪਹੁੰਚ ਗਏ ਹਨ। ਪ੍ਰਸ਼ਾਸਨ ਨੇ ਬਚਾਅ ਕਾਰਜ ਲਈ ਹਵਾਈ ਸੈਨਾ ਦੀ ਮਦਦ ਮੰਗੀ ਹੈ।
ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਇਲਾਕੇ ਦੇ ਸਮੇਜ ‘ਚ ਬੱਦਲ ਫਟਣ ਨਾਲ ਤਬਾਹੀ ਹੋਈ ਹੈ। ਜਿਸ ਵਿੱਚ 6 ਪਰਿਵਾਰ ਲਾਪਤਾ ਹੋ ਗਏ ਹਨ। ਇਸ ਹਾਦਸੇ ‘ਚ 32 ਲੋਕ ਲਾਪਤਾ ਹੋ ਗਏ ਹਨ। ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸਮੇਜ ਵਿੱਚ ਐਸੈਂਟ ਹਾਈਡਰੋ 6 ਮੈਗਾਵਾਟ ਦਾ ਪ੍ਰੋਜੈਕਟ ਵੀ ਰੁੜ੍ਹ ਗਿਆ ਹੈ।
ਰਾਮਪੁਰ ਦੇ ਖਨੇਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਸਮੇਜ ਖੱਡ ਵਿੱਚ ਹਾਈਡਰੋ ਪ੍ਰੋਜੈਕਟ ਨੇੜੇ ਬੱਦਲ ਫਟ ਗਿਆ। ਲਾਪਤਾ ਲੋਕਾਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ। ਬਚਾਅ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ, ਪੁਲਿਸ ਅਤੇ ਬਚਾਅ ਟੀਮਾਂ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈਆਂ ਹਨ।