5 ਜੁਲਾਈ (ਪੰਜਾਬੀ ਖਬਰਨਾਮਾ):ਯੂਰਿਕ ਐਸਿਡ (Uric Acid) ਸਰੀਰ ‘ਚ ਪੈਦਾ ਹੋਣ ਵਾਲਾ ਇਕ ਕੈਮੀਕਲ ਹੈ। ਜਦੋਂ ਸਰੀਰ ‘ਚ ਪਿਊਰੀਨ ਟੁੱਟਦਾ ਹੈ ਤਾਂ ਇਹ ਯੂਰਿਕ ਐਸਿਡ ‘ਚ ਬਦਲ ਜਾਂਦਾ ਹੈ। ਜ਼ਿਆਦਾਤਰ ਯੂਰਿਕ ਐਸਿਡ ਖੂਨ ‘ਚ ਘੁਲ ਕੇ ਕਿਡਨੀ ‘ਚ ਚਲਾ ਜਾਂਦਾ ਹੈ ਤੇ ਇੱਥੋਂ ਇਹ ਪਿਸ਼ਾਬ ਦੇ ਨਾਲ ਸਰੀਰ ‘ਚੋਂ ਬਾਹਰ ਨਿਕਲ ਜਾਂਦਾ ਹੈ ਪਰ ਜਦੋਂ ਬਹੁਤ ਜ਼ਿਆਦਾ ਯੂਰਿਕ ਐਸਿਡ ਸਰੀਰ ‘ਚ ਬਣਨਾ ਸ਼ੁਰੂ ਹੋ ਜਾਂਦਾ ਹੈ ਜਾਂ ਇਹ ਸਰੀਰ ‘ਚੋਂ ਬਾਹਰ ਨਾ ਜਾ ਸਕੇ ਤਾਂ ਕਈ ਕਿਸਮ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜਦੋਂ ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਸ ਸਥਿਤੀ ਨੂੰ ਹਾਈਪਰਯੂਰੀਸੀਮੀਆ ਕਿਹਾ ਜਾਂਦਾ ਹੈ। ਇਸ ਕਾਰਨ ਗਾਊਟ ਦੀ ਸਮੱਸਿਆ ਵੀ ਹੋ ਸਕਦੀ ਹੈ।

ਇਸ ਲਈ ਜ਼ਰੂਰੀ ਹੈ ਕਿ ਸਰੀਰ ‘ਚ ਯੂਰਿਕ ਐਸਿਡ ਘਟਾਉਣ ਵਾਲੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਬਹੁਤ ਜ਼ਿਆਦਾ ਪ੍ਰੋਟੀਨ ਭਰਪੂਰ ਭੋਜਨ ਖਾਣ ਤੋਂ ਬਚੋ। ਵਧ ਤੋਂ ਵਧ ਪਾਣੀ ਪੀਣਾ ਚਾਹੀਦਾ ਹੈ। ਪਾਣੀ ਦੀ ਕਮੀ ਕਾਰਨ ਸਰੀਰ ਡੀਹਾਈਡ੍ਰੇਟਿਡ ਹੁੰਦਾ ਹੈ ਜਿਸ ਕਾਰਨ ਕਿਡਨੀ ਕੰਸਨਟ੍ਰੇਟਿਡ ਯੂਰੀਨ ਬਣਾਉਣ ਲੱਗਦੇ ਹਨ। ਇਸ ਨਾਲ ਯੂਰਿਕ ਐਸਿਡ ਸਰੀਰ ਤੋਂ ਬਾਹਰ ਨਹੀਂ ਨਿਕਲ ਪਾਉਂਦਾ। ਇਸ ਲਈ ਜੇਕਰ ਤੁਸੀਂ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਪਾਣੀ ਦਾ ਸੇਵਨ ਵਧਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਝ ਸ਼ਕਤੀਸ਼ਾਲੀ ਡ੍ਰਿੰਕਸ ਨਾਲ ਵੀ ਯੂਰਿਕ ਐਸਿਡ ਨੂੰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ-

ਨਿੰਬੂ ਪਾਣੀ

ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਪਾਣੀ ਯੂਰਿਕ ਐਸਿਡ ਘਟਾਉਣ ‘ਚ ਜ਼ਰੂਰ ਮਦਦ ਕਰੇਗਾ, ਪਰ ਧਿਆਨ ਰੱਖੋ ਕਿ ਇਸ ਦਾ ਸੇਵਨ ਸੀਮਤ ਮਾਤਰਾ ‘ਚ ਕਰੋ।

ਗ੍ਰੀਨ ਟੀ

ਐਂਟੀਆਕਸੀਡੈਂਟਸ ਨਾਲ ਭਰਪੂਰ ਗ੍ਰੀਨ ਟੀ ਯੂਰਿਕ ਐਸਿਡ ਨੂੰ ਘਟਾਉਣ ‘ਚ ਮਦਦਗਾਰ ਹੁੰਦੀ ਹੈ। ਇਮਿਊਨਿਟੀ ਵਧਾਉਣ ਤੋਂ ਇਲਾਵਾ ਇਹ ਸਰੀਰ ‘ਚੋਂ ਹੋਰ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਵੀ ਮਦਦ ਕਰਦੀ ਹੈ।

ਖੀਰੇ ਦਾ ਜੂਸ

ਚੁਟਕੀ ਭਰ ਨਿੰਬੂ ਰਸ ਦੇ ਨਾਲ ਖੀਰੇ ਦਾ ਜੂਸ ਪੀਣ ਨਾਲ ਨਾ ਸਿਰਫ਼ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਸਗੋਂ ਯੂਰਿਕ ਐਸਿਡ ਦਾ ਪੱਧਰ ਵੀ ਘਟਦਾ ਹੈ। ਖੀਰੇ ‘ਚ ਪੋਟਾਸ਼ੀਅਮ ਤੇ ਫਾਸਫੋਰਸ ਪਾਇਆ ਜਾਂਦਾ ਹੈ, ਜੋ ਕਿਡਨੀ ਨੂੰ ਡੀਟੌਕਸਫਾਈ ਕਰਨ ‘ਚ ਮਦਦ ਕਰਦਾ ਹੈ।

ਅਦਰਕ ਵਾਲੀ ਚਾਹ

ਅਦਰਕ ਨੂੰ ਪਾਣੀ ‘ਚ ਉਬਾਲੋ ਤੇ ਇਸ ਵਿਚ ਸ਼ਹਿਦ ਦੀਆਂ ਕੁਝ ਬੂੰਦਾਂ ਪਾਓ ਤੇ ਸਿਹਤਮੰਦ ਅਦਰਕ ਵਾਲੀ ਚਾਹ ਤਿਆਰ ਕਰੋ। ਅਦਰਕ ‘ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣਾਂ ਕਾਰਨ ਇਹ ਗਾਊਟ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ ਤੇ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਂਦਾ ਹੈ।

ਚੈਰੀ ਜੂਸ

ਚੈਰੀ ਨੂੰ ਗਾਊਟ ਨਾਲ ਲੜਨ ਦੇ ਸਮਰੱਥ ਮੰਨਿਆ ਜਾਂਦਾ ਹੈ। ਦਿਨ ਵਿਚ ਇਕ ਤੋਂ ਦੋ ਕੱਪ ਚੈਰੀ ਜੂਸ ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਤੇ ਇਸ ਤਰ੍ਹਾਂ ਇਹ ਗਾਊਟ ਦੀ ਸੰਭਾਵਨਾ ਨੂੰ ਘਟਾਉਂਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।