12 ਸਤੰਬਰ 2024 :cਅੰਤਰਿਮ ਰਾਹਤ ਦੇਣ ਦੀ ਅਪੀਲ ਕੀਤੀ, ਜਿਸ ਮਗਰੋਂ ਜੱਜ ਨੇ ਕਿਹਾ ਕਿ ਇਸ ਵਾਸਤੇ ਅਧਿਕਾਰਤ ਤੌਰ ’ਤੇ ਅਰਜ਼ੀ ਨਹੀਂ ਦਿੱਤੀ ਗਈ ਹੈ। ਸੀਨੀਅਰ ਵਕੀਲ ਰਾਜੀਵ ਦੱਤਾ ਨੇ ਕਿਹਾ, ‘ਇਹ ਕਿਸੇ ਨੂੰ ਪ੍ਰੇਸ਼ਾਨ ਕਰਨ ਦਾ ਵੱਖਰਾ ਮਾਮਲਾ ਹੈ…ਵਿਸ਼ਵ ਚੈਂਪੀਅਨਸ਼ਿਪ ਆਉਣ ਵਾਲੀ ਹੈ। ਅਭਿਆਸ ਵੀ ਕਰਨਾ ਹੋਵੇਗਾ।’ ਹਾਲਾਂਕਿ, ਅਦਾਲਤ ਨੇ ਜਾਂਚ ਲਈ ਨਮੂਨੇ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਪੂਨੀਆ ਨੂੰ ਸਵਾਲ ਪੁੱਛਿਆ ਅਤੇ ਕਿਹਾ, ‘ਜੇ ਤੁਸੀਂ ਜਾਂਚ ਨਹੀਂ ਕਰਵਾਓਗੇ ਤਾਂ ਉਹ ਤੁਹਾਨੂੰ ਖੇਡਣ ਦੀ ਇਜਾਜ਼ਤ ਕਿਵੇਂ ਦੇਣਗੇ।’ ਅਦਾਲਤ ਨੇ ਮਾਮਲੇ ਨੂੰ ਅਕਤੂਬਰ ਵਿੱਚ ਅਗਲੀ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਹੈ।