ਜਲੰਧਰ, 22 ਸਤੰਬਰ 2025 (ਪੰਜਾਬੀ ਖਬਰਨਾਮਾ ਬਿਊਰੋ ):- 13 ਸਤੰਬਰ ਨੂੰ ਮਾਡਲ ਟਾਊਨ ’ਚ ਆਪਣੇ ਘਰ ਵਾਪਸ ਜਾ ਰਹੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਫਾਰਚੂਨਰ ਗੱਡੀ ਨੂੰ ਟੱਕਰ ਮਾਰਨ ਵਾਲੇ ਕਪੜਾ ਵਪਾਰੀ ਕ੍ਰੇਟਾ ਗੱਡੀ ਚਾਲਕ ਪ੍ਰਿੰਸ ਦੀ ਅਗਾਊੰ ਜ਼ਮਾਨਤ ਅਰਜ਼ੀ ’ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ। ਗ੍ਰਿਫਤਾਰੀ ਤੋਂ ਬਚਣ ਲਈ ਉਸਨੇ ਅਗਾਉੰ ਜ਼ਮਾਨਤ ਦੀ ਅਰਜ਼ੀ ਲਗਾਈ ਸੀ, ਜਿਸ ਦੀ ਮਿਤੀ 22 ਸਤੰਬਰ ਰੱਖੀ ਗਈ ਹੈ। ਸੋਮਵਾਰ ਨੂੰ ਉਸ ਦੀ ਗ੍ਰਿਫਤਾਰੀ ‘ਤੇ ਰੋਕ ਲੱਗ ਸਕਦੀ ਹੈ। ਜੇਕਰ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਪੁਲਿਸ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਉਸ ਨੇ ਅਦਾਲਤ ’ਚ ਆਤਮ ਸਮਰਪਣ ਕਰਨ ਦੀ ਗੱਲ ਕਹੀ ਹੈ। ਜੇਕਰ ਅਰਜ਼ੀ ਰੱਦ ਹੋਈ ਤਾਂ ਪੁਲਿਸ ਦੇ ਦਬਾਅ ਹੇਠ ਉਹ ਸਰੰਡਰ ਕਰ ਸਕਦਾ ਹੈ। ਇਧਰ ਐਤਵਾਰ ਨੂੰ ਪ੍ਰਿੰਸ ਦੀ ਗ੍ਰਿਫਤਾਰ ਦੀ ਵੀ ਚਰਚਾ ਰਹੀ, ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।