ਭਰਤਗੜ੍ਹ, 7 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਆਯੂਸ਼ਮਾਨ ਆਰੋਗਿਆ ਕੇਂਦਰ ਬੜਾ ਪਿੰਡ ਵੱਲੋਂ ਅੱਜ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਵਾਰ ਦੀ ਥੀਮ “ਸਿਹਤਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ” ਤਹਿਤ ਪਿੰਡ ਵਾਸੀਆਂ ਲਈ ਵਿਸ਼ੇਸ਼ ਸਿਹਤ ਜਾਗਰੂਕਤਾ ਮੁਹਿੰਮ ਚਲਾਈ ਗਈ।
ਪੈਰਾ-ਮੈਡੀਕਲ ਸਟਾਫ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ, ਪੌਸ਼ਟਿਕ ਆਹਾਰ, ਨਸ਼ੇ ਤੋਂ ਦੂਰ ਰਹਿਣ, ਨਿਯਮਤ ਕਸਰਤ, ਅਤੇ ਨਿਯਮਤ ਸਿਹਤ ਜਾਂਚਾਂ ਦੀ ਲੋੜ ਬਾਰੇ ਜਾਣਕਾਰੀ ਦਿੱਤੀ ਗਈ। ਸੀਨੀਅਰ ਮੈਡੀਕਲ ਅਫਸਰ ਡਾ.ਆਨੰਦ ਘਈ ਨੇ ਕਿਹਾ ਕਿ ਸਿਹਤ ਹੀ ਸੱਚੀ ਦੌਲਤ ਹੈ। ਅਜਿਹੀਆਂ ਜਾਗਰੂਕਤਾ ਮੁਹਿੰਮਾਂ ਰਾਹੀਂ ਅਸੀਂ ਲੋਕਾਂ ਨੂੰ ਰੋਗਾਂ ਦੀ ਰੋਕਥਾਮ ਅਤੇ ਸਿਹਤ ਬਾਰੇ ਸਹੀ ਜਾਣਕਾਰੀ ਦੇ ਸਕਦੇ ਹਾਂ।
ਬਲਾਕ ਐਕਸਟੇਂਸ਼ਨ ਐਜੂਕੇਟਰ ਸਾਹਿਲ ਸੁਖੇਰਾ ਨੇ ਕਿਹਾ ਕਿ ਜਦੋਂ ਇੱਕ ਇਨਸਾਨ ਸਿਹਤਮੰਦ ਹੁੰਦਾ ਹੈ ਤਾਂ ਉਹ ਆਪਣੀ ਪਰਿਵਾਰ, ਸਮਾਜ ਅਤੇ ਦੇਸ਼ ਦੀ ਭਲਾਈ ਵੱਲ ਯੋਗਦਾਨ ਪਾ ਸਕਦਾ ਹੈ। ਸਿਹਤ ਦੀ ਜਾਗਰੂਕਤਾ ਹੀ ਭਵਿੱਖ ਨੂੰ ਨਿਰਮਲ ਅਤੇ ਆਸ਼ਾਵਾਦੀ ਬਣਾਉਂਦੀ ਹੈ।
ਇਸ ਮੁਹਿੰਮ ਦੀ ਸਫਲਤਾ ਵਿੱਚ ਕਮਿਊਨਿਟੀ ਹੈਲਥ ਅਫਸਰ ਡਾ. ਅਭਿਨਵ ਖੰਨਾ ਹੈਲਥ ਵਰਕਰ, ਨਵੀਨ ਕੁਮਾਰ ਹੈਲਥ ਵਰਕਰ, ਸਤਵਿੰਦਰ ਕੌਰ ਅਤੇ ਆਸ਼ਾ ਵਰਕਰ ਦੀਪਕ ਜੋਸ਼ੀ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਉਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਅਤੇ ਸਰਕਾਰੀ ਸਿਹਤ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ।