12 ਅਗਸਤ 2024 : ਤਣਾਅ ਘੱਟ ਕਰਨ ਲਈ ਫਲ, ਸਬਜ਼ੀਆਂ, ਨਟਸ ਤੇ ਫਲੀਆਂ ਨਾਲ ਭਰਪੂਰ ਭੂਮੱਧਸਾਗਰੀ ਖਾਣਾ ਮਦਦਗਾਰ ਸਾਬਿਤ ਹੋ ਸਕਦੇ ਹਨ। ਅਮਰੀਕਾ(America) ਦੀ ਬਿੰਘਮਟਨ ਯੂਨੀਵਰਸਿਟੀ ਦੀ ਇਕ ਟੀਮ ਨੇ ਇਹ ਖੋਜ ਕੀਤੀ ਹੈ। ਇਸ ਵਿਚ ਭੂਮੱਧਸਾਗਰੀ ਖਾਣੇ ਦੀ ਤੁਲਨਾ ਰਵਾਇਤੀ ਪੱਛਮੀ ਖਾਣੇ ਨਾਲ ਕੀਤੀ ਗਈ ਹੈ। ਇਸਦਾ ਮੁੱਖ ਮਕਸਦ ਖਾਣੇ ’ਚ ਬਦਲਾਅ ਦਾ ਤਣਾਅ ’ਤੇ ਅਸਰ ਜਾਣਨਾ ਸੀ। ਖੋਜ ਵਿਚ ਸ਼ਾਮਲ ਐਸੋਸੀਏਟ ਪ੍ਰੋਫੈਸਰ ਲੀਨਾ ਬੇਗਡਾਚੇ ਨੇ ਕਿਹਾ ਕਿ ਤਣਾਅ ਮਾਨਸਿਕ ਪਰੇਸ਼ਾਨੀ(stress) ਦਾ ਕਾਰਨ ਬਣ ਸਕਦਾ ਹੈ। ਬੇਗਡਾਚੇ ਨੇ ਕਿਹਾ ਕਿ ਭੂਮੱਧਸਾਗਰੀ ਖਾਣਾ ਮਾਨਸਿਕ ਪਰੇਸ਼ਾਨੀ ਨੂੰ ਘੱਟ ਕਰਦਾ ਹੈ। ਇਹ ਅਧਿਐਨ ਪੋਸ਼ਣ ਤੇ ਸਿਹਤ ਜਰਨਲ ’ਚ ਛਾਪਿਆ ਗਿਆ ਹੈ।
ਭੂਮੱਧਸਾਗਰੀ ਖਾਣਾ ਸਿਹਤ ਫੈਟ ਦੇ ਨਾਲ ਹੀ ਬੂਟਿਆਂ ’ਤੇ ਆਧਾਰਿਤ ਹੁੰਦਾ ਹੈ। ਇਸ ਵਿਚ ਸਾਬਤ ਅਨਾਜ, ਸਬਜ਼ੀਆਂ, ਫਲ, ਫਲੀਆਂ, ਨਟਸ(Nuts) ਤੇ ਜੈਤੂਨ ਦੇ ਤੇਲ ਦੀ ਵੱਡੀ ਮਾਤਰਾ ਹੁੰਦੀ ਹੈ। ਮੱਛੀ(Fish) ਦੀ ਮੱਧ ਤੇ ਰੈੱਡ ਮੀਟ, ਡੇਅਰੀ ਪ੍ਰੋਡਕਟ ਦੇ ਨਾਲ ਹੀ ਪ੍ਰੋਸੈਸਡ ਫੂਡ ਦੀ ਮਾਤਰਾ ਘੱਟ ਰਹਿੰਦੀ ਹੈ। ਪੱਛਮੀ ਖਾਣਾ ਉੱਚ ਗਲਾਇਸੇਮਿਕ ਤੇ ਘੱਟ ਗੁਣਵੱਤਾ ਵਾਲੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਜ਼ਿਆਦਾ ਮਾਤਰਾ ਲਈ ਜਾਣਿਆ ਜਾਂਦਾ ਹੈ। ਤਣਾਅ ਦੇ ਪੱਧਰ ਦੀ ਸਮੀਖਿਆ ਕਰਨ ਲਈ ਟੀਮ ਨੇ 1,500 ਤੋਂ ਜ਼ਿਾਦਾ ਲੋਕਾਂ ਦਾ ਸਰਵੇਖਣ ਕੀਤਾ। ਮਸ਼ੀਨ ਲਰਨਿੰਗ ਮਾਡਲ ਦੇ ਨਤੀਜਿਆਂ ਨੂੰ ਡੀਕੋਡ ਕਰ ਕੇ ਦਿਖਾਇਆ ਕਿ ਭੂਮੱਧਸਾਗਰੀ ਖਾਣੇ ਦੀ ਵਰਤੋਂ ਤਣਾਅ ਤੇ ਮਾਨਸਿਕ ਪਰੇਸ਼ਾਨੀ(Mental problem) ਦੇ ਹੇਠਲੇ ਪੱਧਰ ਨਾਲ ਜੁੜਿਆ ਹੈ। ਉੱਥੇ, ਪੱਛਮੀ ਖਾਣੇ ’ਚ ਸ਼ਾਮਲ ਚੀਜ਼ਾਂ ਦਾ ਸਬੰਧ ਤਣਾਅ ਤੇ ਮਾਨਸਿਕ ਪਰੇਸ਼ਾਨੀ ਨਾਲ ਹੈ। ਮਾਨਸਿਕ ਸਿਹਤ ਖਤਰੇ ਦੇ ਇਲਾਵਾ, ਪੱਛਮੀ ਖਾਣਾ ਖੰਡ ਦੀ ਜ਼ਿਆਦਾ ਮਾਤਰਾ, ਲੂਣ ਤੇ ਫੈਟ ਨਾਲ ਭਰਪੂਰ ਹੈ। ਇਹ ਸਿਹਤ ’ਤੇ ਮਾੜੇ ਪ੍ਰਭਾਵਾਂ ਲਈ ਜਾਣਿਆ ਜਾਂਦਾ ਹੈ। ਇਹ ਮੋਟਾਪਾ, ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਕੈਂਸਰ ਵਰਗੀਆਂ ਗੈਰ ਸੰਚਾਰੀ ਬਿਮਾਰੀਆਂ ਦੇ ਵਿਸ਼ਵ ਪੱਧਰ ’ਤੇ ਵਧਦੇ ਖਤਰੇ ’ਚ ਯੋਗਦਾਨ ਦਿੰਦਾ ਹੈ। ਜਰਨਲ ਹਾਰਟ ’ਚ ਛਪੇ ਇਕ ਹਾਲੀਆ ਅਧਿਐਨ ’ਚ ਭੂਮੱਧਸਾਗਰੀ ਖਾਣਾ ਤੇ ਦਿਲ ਦੀ ਬਿਮਾਰੀ ਸੀਵੀਡੀ ਤੇ ਮੌਤ ਦੇ ਖਤਰੇ ਵਿਚਾਲੇ ਸੰਬਧ ਨੂੰ ਦਿਖਾਇਆ ਗਿਆ ਹੈ। ਖਾਸ ਤੌਰ ’ਤੇ ਔਰਤਾਂ ’ਤੇ ਧਿਆਨ ਕੇਂਦਰਿਤ ਕਰ ਕੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਭੂਮੱਧਸਾਗਰੀ ਖਾਣਾ ਤੁਹਾਡੇ ਹਾਰਟ ਦੀ ਸਿਹਤ ਨੂੰ ਬੜ੍ਹਾਵਾ ਦੇ ਸਕਦਾ ਹੈ ਤੇ ਮੌਤ ਦੇ ਖਤਰੇ ਨੂੰ ਲਗਪਗ 25 ਫੀਸਦੀ ਤੱਕ ਘੱਟ ਕਰ ਸਕਦਾ ਹੈ।