(ਪੰਜਾਬੀ ਖਬਰਨਾਮਾ) 25 ਮਈ : ਲੋਕ ਸਭਾ ਚੋਣਾਂ ਦਾ ਮਹੌਲ ਦੇਸ਼ ਭਰ ਵਿਚ ਭਖਿਆ ਹੋਇਆ ਹੈ। 5 ਪੜਾਵਾਂ ਦੀ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਵੋਟਾਂ ਦਾ ਛੇਵਾਂ ਗੇੜ 25 ਮਈ ਯਾਨੀ ਭਾਵ ਕੱਲ੍ਹ ਹੈ ਜਿਸ ਵਿਚ ਗਵਾਂਢੀ ਸੂਬੇ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਵੋਟਾਂ ਪੈਣੀਆਂ ਹਨ। ਪੰਜਾਬ ਵਿਚ ਸੱਤਵੇਂ ਪੜਾਅ ਵਿਚ ਵੋਟਿੰਗ ਹੋਣੀ ਹੈ ਜੋ ਕਿ 1 ਜੂਨ ਨੂੰ ਹੈ। ਕਰਮਜੀਤ ਅਨਮੋਲ, ਹੰਸਰਾਜ ਹੰਸ ਸਣੇ ਕਈ ਕਲਾਕਾਰ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ। ਕਲਾਕਾਰਾਂ ਦੀ ਇਸੇ ਲੜੀ ਵਿਚ ਪੰਜਾਬੀ ਗਾਇਕ ਮਨਕਿਰਤ ਔਲਖ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।
ਦਰਅਸਲ, ਇੰਨੀਂ ਦਿਨੀਂ ਮਨਕੀਰਤ ਔਲਖ ਸਿਆਸਤ ‘ਚ ਕਾਫੀ ਸਰਗਰਮ ਹੈ। ਉਹ ਹਰਿਆਣਾ ਦੀ ਸਿਆਸੀ ਪਾਰਟੀ ਇਨੈਲੋ ਯਾਨਿ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਟਾਰ ਪ੍ਰਚਾਰਕ ਬਣਿਆ ਹੋਇਆ ਹੈ। ਉਹ ਇਨੈਲੋ ਦੇ ਕੁਰੂਕਸ਼ੇਤਰ ਤੋਂ ਲੋਕ ਸਭਾ ਉਮੀਦਵਾਰ ਅਭੈ ਸਿੰਘ ਚੌਟਾਲਾ ਲਈ ਚੋਣ ਪ੍ਰਚਾਰ ਕਰ ਰਿਹਾ ਹੈ। ਇਹੀ ਨਹੀਂ ਮਨਕੀਰਤ ਅਭੈ ਸਿੰਘ ਚੌਟਲਾ ਦੇ ਰੋਡ ਸ਼ੋਅ ‘ਚ ਵੀ ਨਜ਼ਰ ਆਇਆ ਅਤੇ ਗਾਇਕ ਨੇ ਸਿਆਸੀ ਆਗੂ ਦੇ ਲਈ ਵੋਟਾਂ ਦੀ ਅਪੀਲ ਵੀ ਕੀਤੀ।
ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਗਾਇਕ ਨੇ ਖੁਦ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਸੀ ਅਤੇ ਚੌਟਾਲਾ ਲਈ ਵੋਟ ਕਰਨ ਦੀ ਅਪੀਲ ਕੀਤੀ ਸੀ। ਦੇਖੋ ਇਹ ਵੀਡੀਓ:
ਦੱਸ ਦਈਏ ਕਿ ਦੇਸ਼ ਭਰ ‘ਚ ਲੋਕ ਸਭਾ ਚੋਣਾਂ ਨੂੰ ਲੈਕੇ ਮਾਹੌਲ ਭਖਿਆ ਹੋਇਆ ਹੈ। ਹਰ ਸਿਆਸੀ ਪਾਰਟੀ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕਰ ਰਹੀ ਹੈ। ਇਸ ਦੇ ਲਈ ਪਾਰਟੀਆਂ ਫਿਲਮ ਸਟਾਰਜ਼ ਨੂੰ ਵੀ ਚੋਣ ਪ੍ਰਚਾਰਕ ਬਣਾ ਰਹੀਆਂ ਹਨ। ਦੱਸ ਦਈਏ ਕਿ ਮਨਕੀਰਤ ਔਲਖ ਦਾ ਹਰਿਆਣਾ ਨਾਲ ਡੂੰਘਾ ਰਿਸ਼ਤਾ ਹੈ। ਉਹ ਹਰਿਆਣਾ ਦੀ ਜੰਮਪਲ ਹੈ ਅਤੇ ਹਰਿਆਣਾ ਦੀ ਮਿਊਜ਼ਿਕ ਇੰਡਸਟਰੀ ‘ਚ ਵੀ ਕਾਫੀ ਐਕਟਿਵ ਹੈ। ਇਸ ਕਰਕੇ ਉਹ ਹਰਿਆਣਾ ਦੀ ਸਿਆਸਤ ‘ਚ ਸਰਗਰਮ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਨਾਲ ਮਨਕੀਰਤ ਔਲਖ ਦਾ ਹਰਿਆਣਾ ‘ਚ ਕਾਫੀ ਮਜ਼ਬੂਤ ਫੈਨ ਬੇਸ ਹੈ।