ਚੰਡੀਗੜ੍ਹ, 3 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):-  ਮਲੋਟ ਦੇ ਨਜ਼ਦੀਕ ਅਬੋਹਰ ਰੋਡ ‘ਤੇ ਪਿੰਡ ਕਰਮਗੜ੍ਹ ਕੋਲ ਇਕ ਨਿੱਜੀ ਬਸ ਗੰਨੇ ਦੇ ਟਰਾਲੇ ਨਾਲ ਟੱਕਰ ਹੋਣ ਕਾਰਨ ਪਲਟ ਗਈ ਜਿਸ ਵਿਚ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਲੋਟ ਦਾਖਲ ਕਰਵਿਆ ਗਿਆ।

ਸ਼ੁੱਕਰਵਾਰ ਸਵੇਰੇ ਧੁੰਦ ਦੇ ਚਲਦੇ ਅਬੋਹਰ ਤੋਂ ਮਲੋਟ ਵੱਲ ਆ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਅੱਗੇ ਜਾ ਰਹੇ ਗੰਨੇ ਨਾਲ ਭਰੇ ਟਰਾਲੇ ਨਾਲ ਟਕਰਾ ਕੇ ਪਲਟ ਗਈ ਜਿਸ ਵਿਚ ਬੱਸ ਡਰਾਈਵਰ ਸਮੇਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਨੂੰ ਸੱਟਾਂ ਲੱਗੀਆਂ। ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਨੇ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।