Haemophilia ਨਈ ਦੁਨੀਆ ਪ੍ਰਤੀਨਿਧੀ(ਪੰਜਾਬੀ ਖ਼ਬਰਨਾਮਾ) : ਹੀਮੋਫਿਲੀਆ ਗੰਭੀਰ ਬਿਮਾਰੀ ਹੈ। ਇਹ ਜੈਨੇਟਿਕ ਹੁੰਦੀ ਹੈ। ਇਸ ਕਾਰਨ ਸਰੀਰ ‘ਚ ਮਾਮੂਲੀ ਸੱਟ ਲੱਗਣ ‘ਤੇ ਵੀ ਖ਼ੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜੋ ਲੰਬੇ ਸਮੇਂ ਤਕ ਰੁਕਦਾ ਹੈ। ਕਿਸੇ ਵੀ ਸਮੇਂ ਨੱਕ ‘ਚੋਂ ਖ਼ੂਨ ਆਉਂਦਾ ਹੈ।
ਦਰਅਸਲ, ਇਸ ਬਿਮਾਰੀ ‘ਚ ਸਰੀਰ ‘ਚ ਖ਼ੂਨ ਦੇ ਥੱਕੇ ਬਣਾਉਣ ਵਾਲੇ ਕਾਰਕ ਨਹੀਂ ਹੁੰਦੇ ਜਾਂ ਉਹ ਘੱਟ ਹੁੰਦੇ ਹਨ। ਹੇਮੇਟੋਲੋਜਿਸਟ ਅਸ਼ੋਕ ਰਾਜੋਰੀਆ ਨੇ ਦੱਸਿਆ ਕਿ ਗੰਭੀਰ ਗ੍ਰੇਡ ਹੀਮੋਫਿਲੀਆ ਦਾ ਪਤਾ ਬਚਪਨ ਤੋਂ ਹੀ ਲੱਗ ਜਾਂਦਾ ਹੈ, ਜਦੋਂਕਿ ਮੱਧਮ ਦਰਜੇ ਦੇ ਹੀਮੋਫਿਲੀਆ ਦਾ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ। ਇਸ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਪਤੀ-ਪਤਨੀ ਵਿਆਹ ਤੋਂ ਪਹਿਲਾਂ ਜਾਂ ਬੱਚੇ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਬੇਸਿਕ ਟੈਸਟ ‘ਏਪੀਟੀਟੀ’ ਕਰਵਾ ਲੈਣ। ਜਾਂ ਪਰਿਵਾਰਕ ਇਤਿਹਾਸ ਦੀ ਜਾਂਚ ਕਰਨ ਕਿ ਕੀ ਉਨ੍ਹਾਂ ‘ਚ ਬਲੀਡਿੰਗ ਕੇਸ ਤਾਂ ਨਹੀਂ ਹੈ।