blast

9 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਬੀਐਸਐਫ ਦੀ ਗਸ਼ਤ ਪਾਰਟੀ ਨੇ ਗੁਰਦਾਸਪੁਰ ਵਿਚ ਪਾਕਿਸਤਾਨ ਸਰਹੱਦ ਨਾਲ ਲੱਗਦੀ ਬੀਐਸਐਫ ਪੋਸਟ ਚੌਤਰਾ ਖੇਤਰ ਇੱਕ ਆਈਈਡੀ (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਲਗਾ ਕੇ ਧਮਾਕੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।

ਜਿਸ ਥਾਂ ‘ਤੇ ਆਈਈਡੀ ਲਗਾਇਆ ਗਿਆ ਸੀ, ਉੱਥੇ ਕਿਸਾਨ ਆਮ ਤੌਰ ਉਤੇ ਖੇਤੀ ਲਈ ਜਾਣ ਲਈ ਭਾਰਤੀ ਵਾੜ ਪਾਰ ਕਰਦੇ ਹਨ ਅਤੇ ਉਨ੍ਹਾਂ ‘ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਦਿਨ ਵੇਲੇ ਬੀਐਸਐਫ ਜਵਾਨ ਵੀ ਇਲਾਕੇ ਦੇ ਆਲੇ-ਦੁਆਲੇ ਤਾਇਨਾਤ ਹੁੰਦੇ ਹਨ। ਆਈਈਡੀ ਨੂੰ ਡਿਫਿਊਜ਼ ਕਰਦੇ ਸਮੇਂ ਧਮਾਕਾ ਹੋ ਗਿਆ ਜਿਸ ਵਿੱਚ ਬੀਐਸਐਫ ਦੀ ਗਸ਼ਤ ਪਾਰਟੀ ਦਾ ਇੱਕ ਜਵਾਨ ਜ਼ਖਮੀ ਹੋ ਗਿਆ।

ਬੀਐਸਐਫ ਨੇ ਉੱਥੇ ਲਗਾਏ ਗਏ ਆਈਈਡੀ ਨੂੰ ਸਮੇਂ ਸਿਰ ਨਸ਼ਟ ਕਰਕੇ ਵੱਡਾ ਹਾਦਸਾ ਟਾਲ ਦਿੱਤਾ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ ਬੀਓਪੀ ਚੌਂਤਰਾ ਉਤੇ ਤਾਇਨਾਤ ਬੀਐਸਐਫ ਦਾ ਜਵਾਨ ਕੰਡਿਆਲੀ ਤਾਰ ਤੋਂ ਪਾਰ ਹੋਏ ਬਲਾਸਟ ਵਿੱਚ ਜਖਮੀ ਹੋ ਗਿਆ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਬੀਐਸਐਫ ਦੇ ਉੱਚ ਅਧਿਕਾਰੀ ਅਤੇ ਹੋਰ ਪੁਲਿਸ ਕਰਮਚਾਰੀਆਂ ਵੱਲੋਂ ਮੌਕੇ ਉਤੇ ਪਹੁੰਚ ਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ।

ਸੰਖੇਪ: ਗੁਰਦਾਸਪੁਰ ਦੇ ਤਾਰਾਗੜ੍ਹ ਗਾਂਵ ‘ਚ ਪਾਕਿਸਤਾਨ ਸਰਹੱਦ ਨੇੜੇ ਹੋਇਆ ਧਮਾਕਾ, ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣੀ ਗਈ। ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।