ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 17 ਮਈ ਕੰਪਨੀਆਂ ਆਪਣੇ ਇਮਾਨਦਾਰ ਮੁਲਾਜ਼ਮਾਂ ਨੂੰ ਗ੍ਰੈਚੂਟੀ ਦਾ ਤੋਹਫਾ ਦਿੰਦੀਆਂ ਹਨ। ਮੁਲਾਜ਼ਮਾਂ ਨੂੰ ਗ੍ਰੈਚੂਟੀ ਦਾ ਲਾਭ ਉਦੋਂ ਮਿਲਦਾ ਹੈ ਜਦੋਂ ਉਹ ਕਿਸੇ ਮਿੱਥੇ ਸਮੇਂ ਲਈ ਕਿਸੇ ਸੰਸਥਾ ‘ਚ ਨੌਕਰੀ ਕਰਦੇ ਹਨ। ਜੇਕਰ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਨੌਕਰੀ ਛੱਡ ਦਿੰਦਾ ਹੈ ਜਾਂ ਬਦਲਦਾ ਹੈ, ਤਾਂ ਉਸਨੂੰ ਲਾਭ ਨਹੀਂ ਮਿਲਦਾ।

ਅਜਿਹੇ ‘ਚ ਅਕਸਰ ਸਵਾਲ ਉੱਠਦਾ ਹੈ ਕਿ ਕੀ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਲਈ ਗ੍ਰੈਚੂਟੀ ਨਿਯਮ (Gratuity Rule) ਵੱਖ ਹਨ? ਤੁਹਾਨੂੰ ਦੱਸ ਦੇਈਏ ਕਿ ਅਜਿਹਾ ਨਹੀਂ ਹੈ। ਭਾਵੇਂ ਤੁਸੀਂ ਸਰਕਾਰੀ ਮੁਲਾਜ਼ਮ ਹੋ ਜਾਂ ਕੋਈ ਪ੍ਰਾਈਵੇਟ ਨੌਕਰੀ ਕਰ ਰਹੇ ਹੋ, ਗ੍ਰੈਚੁਟੀ ਦੇ ਨਿਯਮ ਤੁਹਾਡੇ ਲਈ ਇੱਕੋ ਜਿਹੇ ਹਨ।

ਇਸ ਮਹੀਨੇ ਇਲਾਹਾਬਾਦ ਕੋਰਟ ਨੇ ਗ੍ਰੈਚੁਟੀ ਨੂੰ ਲੈ ਕੇ ਹੁਕਮ ਦਿੱਤਾ ਸੀ ਕਿ ਜੇਕਰ ਮੁਲਾਜ਼ਮ 60 ਸਾਲ ਬਾਅਦ ਰਿਟਾਇਰਮੈਂਟ ਲੈਂਦਾ ਹੈ ਜਾਂ 62 ਸਾਲ ਬਾਅਦ ਰਿਟਾਇਰਮੈਂਟ ਲੈਂਦਾ ਹੈ ਤਾਂ ਉਸ ਨੂੰ ਦੋਵਾਂ ਰੂਪਾਂ ‘ਚ ਗ੍ਰੈਚੂਟੀ ਦਾ ਲਾਭ ਮਿਲੇਗਾ।

ਦਰਅਸਲ, ਕਈ ਕੰਪਨੀਆਂ ਨੇ ਮੁਲਾਜ਼ਮ ਨੂੰ ਗ੍ਰੈਚੁਟੀ ਦਾ ਲਾਭ ਨਹੀਂ ਦਿੱਤਾ ਕਿਉਂਕਿ ਮੁਲਾਜ਼ਮ ਨੇ 62 ਸਾਲ ਦੀ ਉਮਰ ‘ਤੇ ਰਿਟਾਇਰਮੈਂਟ ਦਾ ਵਿਕਲਪ ਚੁਣਿਆ ਸੀ।

ਕੰਪਨੀ ਆਪਣੇ ਮੁਲਾਜ਼ਮਾਂ ਨੂੰ ਗ੍ਰੈਚੁਟੀ ਦਿੰਦੀ ਹੈ। ਜਦੋਂ ਕੋਈ ਮੁਲਾਜ਼ਮ 5 ਸਾਲਾਂ ਲਈ ਉਸੇ ਸੰਸਥਾ ‘ਚ ਕੰਮ ਕਰਦਾ ਹੈ ਤਾਂ ਉਸਨੂੰ ਧੰਨਵਾਦ ਦੇ ਚਿੰਨ੍ਹ ਵਜੋਂ ਗ੍ਰੈਚੁਟੀ ਮਿਲਦੀ ਹੈ। ਗ੍ਰੈਚੁਟੀ ਦਾ ਲਾਭ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਨਾਲ-ਨਾਲ ਪ੍ਰਾਈਵੇਟ ਮੁਲਾਜ਼ਮਾਂ ਨੂੰ ਵੀ ਮਿਲਦਾ ਹੈ।

ਦੇਸ਼ ਦੀਆਂ ਸਾਰੀਆਂ ਕੰਪਨੀਆਂ, ਫੈਕਟਰੀਆਂ, ਖਾਣਾਂ, ਆਇਲ ਫੀਲਡ, ਪੋਰਟ ਤੇ ਰੇਲਵੇ ‘ਪੇਮੈਂਟ ਤੇ ਗ੍ਰੈਚੁਟੀ ਐਕਟ ਲਾਗੂ ਹੈ। ਇਸ ਦੇ ਨਾਲ ਹੀ, ਜੇਕਰ ਕਿਸੇ ਕੰਪਨੀ ਜਾਂ ਦੁਕਾਨ ‘ਚ 10 ਤੋਂ ਵੱਧ ਲੋਕ ਕੰਮ ਕਰਦੇ ਹਨ, ਤਾਂ ਵੀ ਉਨ੍ਹਾਂ ਨੂੰ ਗ੍ਰੈਚੁਟੀ ਦਾ ਲਾਭ ਮਿਲਦਾ ਹੈ।

ਕਦੋਂ ਮਿਲਦੀ ਹੈ ਗ੍ਰੈਚੁਟੀ ?

ਮੁਲਾਜ਼ਮ ਕਿਸੇ ਵੀ ਸੰਸਥਾ ‘ਚ 5 ਸਾਲ ਕੰਮ ਕਰਨ ਤੋਂ ਬਾਅਦ ਗ੍ਰੈਚੁਟੀ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਨ ਪਰ ਕੁਝ ਮਾਮਲਿਆਂ ‘ਚ ਇਹ ਸਮਾਂ ਸੀਮਾ ਘੱਟ ਹੈ। ਗ੍ਰੈਚੁਟੀ ਐਕਟ ਦੇ ਸੈਕਸ਼ਨ-2ਏ ਅਨੁਸਾਰ, ਜੇਕਰ ਕੋਈ ਮੁਲਾਜ਼ਮ ਭੂਮੀਗਤ ਖਾਨ ‘ਚ ਕੰਮ ਕਰਦਾ ਹੈ ਤਾਂ ਉਹ ਲਗਾਤਾਰ 4 ਸਾਲ ਤੇ 190 ਦਿਨ ਪੂਰੇ ਹੋਣ ਤੋਂ ਬਾਅਦ ਗ੍ਰੈਚੁਟੀ ਦਾ ਲਾਭ ਲੈ ਸਕਦਾ ਹੈ।

ਜਦੋਂਕਿ ਹੋਰ ਸੰਸਥਾਵਾਂ ‘ਚ ਗ੍ਰੈਚੁਟੀ 4 ਸਾਲ 240 ਦਿਨ (ਯਾਨੀ 4 ਸਾਲ 8 ਮਹੀਨੇ) ਤੋਂ ਬਾਅਦ ਹੀ ਦਿੱਤੀ ਜਾਂਦੀ ਹੈ। ਗ੍ਰੈਚੁਟੀ ਦਾ ਲਾਭ ਨੌਕਰੀ ਛੱਡਣ ਤੋਂ ਬਾਅਦ ਜਾਂ ਸੇਵਾਮੁਕਤੀ ਤੋਂ ਬਾਅਦ ਮਿਲਦਾ ਹੈ। ਕੰਮ ਕਰਦੇ ਸਮੇਂ ਤੁਸੀਂ ਇਸਦਾ ਫਾਇਦਾ ਨਹੀਂ ਉਠਾ ਸਕਦੇ। ਤੁਹਾਨੂੰ ਇਹ ਲਾਭ ਉਦੋਂ ਮਿਲਦਾ ਹੈ ਜਦੋਂ ਤੁਸੀਂ ਕੰਪਨੀ ਤੋਂ ਅਸਤੀਫਾ ਦਿੰਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਨੋਟਿਸ ਪੀਰੀਅਡ ਨੂੰ ਵੀ ਗ੍ਰੈਚੁਟੀ ‘ਚ ਗਿਣਿਆ ਜਾਂਦਾ ਹੈ। ਦਰਅਸਲ, ਨੋਟਿਸ ਪੀਰੀਅਡ ਵੀ ‘ਨਿਰੰਤਰ ਸੇਵਾ’ ਅਧੀਨ ਆਉਂਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।