21 ਅਗਸਤ 2024 : ਕੋਈ ਵੀ ਕਾਰੋਬਾਰ ਕਰਨ ਲਈ ਵੱਡਾ ਜੋਖਮ ਲੈਣਾ ਪੈਂਦਾ ਹੈ, ਖਾਸ ਕਰਕੇ ਜਦੋਂ ਤੁਸੀਂ ਕਿਤੇ ਨੌਕਰੀ ਕਰ ਰਹੇ ਹੋਵੋ। ਅਜਿਹੇ ‘ਚ ਨੌਕਰੀ ਛੱਡ ਕੇ ਕਾਰੋਬਾਰ ਕਰਨਾ ਆਸਾਨ ਨਹੀਂ ਹੈ। ਪਰ, ਦੇਸ਼ ਵਿੱਚ ਇੱਕ ਅਜਿਹਾ ਰਾਜ ਹੈ, ਜਿੱਥੇ ਸਰਕਾਰ ਨੌਕਰੀ ਛੱਡ ਕੇ ਸਟਾਰਟਅੱਪ ਸ਼ੁਰੂ ਕਰਨ ਵਾਲੇ ਨੌਜਵਾਨਾਂ ਦੀ ਮਦਦ ਲਈ ਇੱਕ ਵਿਸ਼ੇਸ਼ ਆਫਰ ਲੈ ਕੇ ਆਈ ਹੈ। ਇਸ ਤਹਿਤ ਸਰਕਾਰ ਉਨ੍ਹਾਂ ਨੌਜਵਾਨਾਂ ਨੂੰ ਹਰ ਮਹੀਨੇ 25,000 ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ ਜੋ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ।
9 ਅਗਸਤ ਨੂੰ ਬੈਂਗਲੁਰੂ ਵਿਚ ਮਨੀਕੰਟਰੋਲ ਸਟਾਰਟਅਪ ਕਨਕਲੇਵ ਵਿੱਚ ਬੋਲਦਿਆਂ ਕਰਨਾਟਕ ਦੇ IT-BT ਮੰਤਰੀ ਪ੍ਰਿਯਾਂਕ ਖੜਗੇ ਨੇ ਕਿਹਾ, “ਅਸੀਂ ਜਲਦੀ ਹੀ ਇੱਕ Entrepreneur Program ਸ਼ੁਰੂ ਕਰਨ ਜਾ ਰਹੇ ਹਾਂ, ਜੋ ਸ਼ਾਇਦ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੋਵੇਗਾ। ਇਸ ਤਹਿਤ ਜੇਕਰ ਕੋਈ ਵਿਅਕਤੀ ਉੱਦਮੀ ਬਣਨ ਲਈ ਆਪਣੀ ਨੌਕਰੀ ਛੱਡਦਾ ਹੈ ਤਾਂ ਅਸੀਂ ਉਸ ਨੂੰ ਇੱਕ ਸਾਲ ਲਈ 25,000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦੇਵਾਂਗੇ।
ਕੀ ਹੈ ਕਰਨਾਟਕ ਸਰਕਾਰ ਦੀ ਯੋਜਨਾ?
2024-25 ਦੇ ਬਜਟ ਵਿਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ Young Innovators ਅਤੇ ਉੱਦਮੀਆਂ ਲਈ ਰਾਜੀਵ ਗਾਂਧੀ ਉੱਦਮਤਾ ਪ੍ਰੋਗਰਾਮ (ਆਰਜੀਈਪੀ) ਦਾ ਐਲਾਨ ਕੀਤਾ ਸੀ। IT-BT ਵਿਭਾਗ ਦੇ ਅਨੁਸਾਰ RGEP ਨੂੰ ਵਿਗਿਆਨ ਜਾਂ ਇੰਜੀਨੀਅਰਿੰਗ ਪਿਛੋਕੜ ਵਾਲੇ ਨੌਜਵਾਨ ਉੱਦਮੀਆਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੂੰ K-tech ਇਨੋਵੇਸ਼ਨ ਹੱਬ ਤੋਂ ਮਾਰਗਦਰਸ਼ਨ ਦੇ ਨਾਲ-ਨਾਲ 12 ਮਹੀਨਿਆਂ ਲਈ 25,000 ਰੁਪਏ ਦਾ ਮਹੀਨਾਵਾਰ ਵਜ਼ੀਫ਼ਾ ਮਿਲੇਗਾ।
ਹਾਲਾਂਕਿ, 25000 ਰੁਪਏ ਦੀ ਰਕਮ ਬਹੁਤ ਘੱਟ ਹੈ। ਇਸ ਉਤੇ ਮੰਤਰੀ ਪ੍ਰਿਯਾਂਕ ਖੜਗੇ ਨੇ ਕਿਹਾ, “ਵਧਦੀ ਮਹਿੰਗਾਈ ਨੂੰ ਦੇਖਦੇ ਹੋਏ ਇਹ ਥੋੜ੍ਹੀ ਰਕਮ ਹੈ, ਪਰ ਘੱਟੋ-ਘੱਟ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਘਰੇਲੂ ਖਰਚਿਆਂ ਦਾ ਧਿਆਨ ਰੱਖਿਆ ਜਾਵੇ।” ਕਰਨਾਟਕ ਸਰਕਾਰ ਦੇ ਐਲੀਵੇਟ ਪ੍ਰੋਗਰਾਮ ਦੀ ਸਫਲਤਾ ਬਾਰੇ ਗੱਲ ਕਰਦੇ ਹੋਏ ਖੜਗੇ ਨੇ ਇਸ ਨੂੰ “ਸਟਾਰਟਅੱਪਸ ਲਈ ਸਭ ਤੋਂ ਪਸੰਦੀਦਾ ਸਕੀਮ” ਦੱਸਿਆ।
ਖੜਗੇ ਨੇ ਕਿਹਾ, “ਜੇਕਰ ਸਟਾਰਟਅੱਪਸ ਕਰਨਾਟਕ ਸਰਕਾਰ ਨਾਲ ਰਜਿਸਟਰਡ ਹੁੰਦੇ ਹਨ ਅਤੇ ਐਲੀਵੇਟ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹਨ ਅਤੇ ਜਿੱਤਦੇ ਹਨ, ਤਾਂ ਕਰਨਾਟਕ ਸਰਕਾਰ ਉਨ੍ਹਾਂ ਦੀ ਪਹਿਲੀ ਗਾਹਕ ਹੋਵੇਗੀ।” ਇਸ ਤਹਿਤ ਸਰਕਾਰ ਉਨ੍ਹਾਂ ਨੌਜਵਾਨਾਂ ਨੂੰ ਹਰ ਮਹੀਨੇ 25,000 ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ ਜੋ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ।