ਲੁਧਿਆਣਾ, 8 ਫਰਵਰੀ (ਪੰਜਾਬੀ ਖ਼ਬਰਨਾਮਾ)

ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਸਹੂਲਤ ਅਤੇ ਦਫ਼ਤਰੀ ਖੱਜਲ ਖ਼ੁਆਰੀ ਤੋਂ ਨਿਜਾਤ ਦਵਾਉਣ ਦੇ ਲਈ ‘ਆਪ’ ਦੀ ਸਰਕਾਰ, ਆਪ ਦੇ ਦੁਆਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਵਸਨੀਕਾਂ ਵਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ।

ਸਕੀਮ ਤਹਿਤ ਪੰਜਾਬ ਭਰ ਵਿੱਚ ਵਿਸ਼ੇਸ਼ ਕੈਂਪ ਲੱਗ ਰਹੇ ਹਨ, ਜਿਸਦੇ ਤਹਿਤ ਵਿਧਾਇਕ ਛੀਨਾ ਦੀ ਅਗਵਾਈ ਵਿੱਚ ਹਲਕਾ ਦੱਖਣੀ ਵਿਖੇ ਆਗਾਮੀ ਕੈਂਪਾਂ ਦੇ ਸੁਚਾਰੂ ਪ੍ਰਬੰਧਨ ਲਈ ਵਾਰਡ ਨੰਬਰ 40, 50 ਅਤੇ 22 ਵਿੱਚ ਪਾਰਟੀ ਦੇ ਵਲੰਟੀਅਰਾਂ ਅਤੇ ਵੱਖ-ਵੱਖ ਅਹੁੱਦੇਦਾਰਾਂ ਨਾਲ ਮੀਟਿੰਗ ਹੋਈ।

ਮੀਟਿੰਗ ਦੌਰਾਨ ਬਲਾਕ ਪ੍ਰਧਾਨ ਦਰਸ਼ਨ ਢੋਲਣ, ਬਲਾਕ ਮੁਖੀ ਚੰਦਰ ਭਾਰਦਵਾਜ, ਵਾਰਡ ਪ੍ਰਧਾਨ ਲਖਬੀਰ ਸਿੰਘ, ਅਮਰਜੀਤ ਅਰੋੜਾ, ਫਿਰੋਜ਼ ਖਾਨ, ਅਜੇ ਮਿੱਤਲ, ਅਮਨਪ੍ਰੀਤ ਛੀਨਾ, ਚੇਤਨ ਥਾਪਰ, ਡਾਕਟਰ ਮਨਜੀਤ ਅਤੇ ਤਿੰਨੇ ਵਾਰਡਾਂ ਦੇ 31 ਮੈਬਰ ਵੀ ਮੌਜੂਦ ਸਨ।

ਵਿਧਾਇਕ ਛੀਨਾ ਵਲੋਂ ਬਲਾਕਾਂ ਦੇ ਅਹੁਦੇਦਾਰਾਂ ਨੂੰ ਇਸ ਸਕੀਮ ਤਹਿਤ ਦਿੱਤੀਆਂ ਜਾਣ ਵਾਲੀਆਂ ਵੱਖ ਵੱਖ 44 ਸੇਵਾਵਾਂ ਸਬੰਧੀ ਜਾਣੂ ਕਰਵਾਇਆ ਗਿਆ ਤਾਂ ਜੋ ਓਹ ਲੋਕਾਂ ਤੱਕ ਇਹ ਜਾਣਕਾਰੀ ਵੱਧ ਤੋਂ ਵੱਧ ਪਹੁੰਚਾ ਸਕਣ ਅਤੇ ਆਮ ਲੋਕ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈ ਸਕਣ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।