ਨਵੀਂ ਦਿੱਲੀ, 12 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸਾਲ 2026 ਦੇ ਸ਼ੁਰੂ ਹੁੰਦਿਆਂ ਹੀ ਇਨਾਮਾਂ ਦੇ ਦੌਰ ਦਾ ਵੀ ਆਗਾਜ਼ ਹੋ ਗਿਆ ਹੈ। ‘ਕ੍ਰਿਟਿਕਸ ਚੁਆਇਸ ਅਵਾਰਡਸ’ ਤੋਂ ਬਾਅਦ ਹਾਲੀਵੁੱਡ ਦੇ ਵੱਕਾਰੀ ਗੋਲਡਨ ਗਲੋਬ ਅਵਾਰਡਸ 2026 ਦਾ ਆਯੋਜਨ ਕੀਤਾ ਗਿਆ। ਇਸ ਸ਼ਾਨਦਾਰ ਸਮਾਗਮ ਦੀ ਮੇਜ਼ਬਾਨੀ ਮਸ਼ਹੂਰ ਕਾਮੇਡੀਅਨ ਨਿੱਕੀ ਗਲੇਜ਼ਰ ਨੇ ਕੀਤੀ।
ਇਸ ਸਾਲ ਫਿਲਮ ਅਤੇ ਟੀਵੀ ਨਾਲ ਜੁੜੇ ਕਈ ਦਿੱਗਜ ਨਾਮ ਨਾਮਜ਼ਦਗੀਆਂ ਦੀ ਸੂਚੀ ਵਿੱਚ ਸ਼ਾਮਲ ਸਨ। ਸਭ ਤੋਂ ਵੱਧ ਨਾਮਜ਼ਦਗੀਆਂ ਹਿੱਟ ਸੀਰੀਜ਼ ‘ਐਡੋਲਸੈਂਸ’ (Adolescence), ‘ਵਨ ਬੈਟਲ ਆਫਟਰ ਅਨਦਰ’ (One Battle After Another) ਅਤੇ ‘ਸਿਨਰਸ’ (Sinners) ਵਰਗੇ ਸ਼ੋਅਜ਼ ਅਤੇ ਫਿਲਮਾਂ ਨੂੰ ਮਿਲੀਆਂ ਸਨ।
‘ਐਡੋਲਸੈਂਸ’ ਦੇ ਓਵੇਨ ਕੂਪਰ (Owen Cooper) ਨੇ ਇਤਿਹਾਸ ਰਚ ਦਿੱਤਾ ਹੈ। ਉਹ ਗੋਲਡਨ ਗਲੋਬ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਸਹਾਇਕ ਅਦਾਕਾਰ (Supporting Actor) ਬਣ ਗਏ ਹਨ। ਉਨ੍ਹਾਂ ਦੀ ਉਮਰ ਮਹਿਜ਼ 16 ਸਾਲ ਹੈ। ਇਸੇ ਤਰ੍ਹਾਂ ‘ਵਨ ਬੈਟਲ ਆਫਟਰ ਅਨਦਰ’ ਦਾ ਵੀ ਪੂਰੇ ਈਵੈਂਟ ਵਿੱਚ ਦਬਦਬਾ ਰਿਹਾ।
83ਵੇਂ ਗੋਲਡਨ ਗਲੋਬ ਅਵਾਰਡਸ ਦੇ ਜੇਤੂਆਂ ਦੀ ਸੂਚੀ:
ਬੈਸਟ ਡਾਇਰੈਕਟਰ: ਪੌਲ ਥਾਮਸ ਐਂਡਰਸਨ (ਵਨ ਬੈਟਲ ਆਫਟਰ ਅਨਦਰ)
ਬੈਸਟ ਐਕਟਰ (ਮਿਊਜ਼ੀਕਲ/ਕਾਮੇਡੀ): ਟਿਮੋਥੀ ਚਾਲਮੇਟ (ਮਾਰਟੀ ਸੁਪਰੀਮ)
ਬੈਸਟ ਪਿਕਚਰ (ਮਿਊਜ਼ੀਕਲ/ਕਾਮੇਡੀ): ਵਨ ਬੈਟਲ ਆਫਟਰ ਅਨਦਰ
ਬੈਸਟ ਫੀਮੇਲ ਐਕਟਰ (ਮਿਊਜ਼ੀਕਲ/ਕਾਮੇਡੀ): ਰੋਜ਼ ਬਰਨ (ਇਫ ਆਈ ਹੈਡ ਲੈਗਸ ਆਈ ਹੈਡ ਕਿੱਕ ਯੂ)
ਬੈਸਟ ਪਿਕਚਰ (ਡਰਾਮਾ): ਹੈਮਨੈੱਟ
ਬੈਸਟ ਐਕਟਰ (ਡਰਾਮਾ): ਵੈਗਨਰ ਮੌਰਾ (ਦ ਸੀਕਰੇਟ ਏਜੰਟ)
ਬੈਸਟ ਫੀਮੇਲ ਐਕਟਰ (ਡਰਾਮਾ): ਜੈਸੀ ਬਕਲੇ (हैਮਨੈੱਟ)
ਬੈਸਟ ਸਪੋਰਟਿੰਗ ਐਕਟਰ (ਟੀਵੀ): ਓਵੇਨ ਕੂਪਰ (ਐਡੋਲਸੈਂਸ)
ਬੈਸਟ ਲਿਮਟਿਡ ਸੀਰੀਜ਼/ਐਂਥੋਲੋਜੀ: ਐਡੋਲਸੈਂਸ
ਬੈਸਟ ਐਨੀਮੇਟਡ ਫਿਲਮ: ਕੇ-ਪੌਪ ਡੈਮਨ ਹੰਟਰਸ
ਸਿਨੇਮੈਟਿਕ ਅਤੇ ਬਾਕਸ ਆਫਿਸ ਅਚੀਵਮੈਂਟ: ਸਿਨਰਸ
ਬੈਸਟ ਓਰੀਜਨਲ ਸੋਂਗ: ‘ਗੋਲਡਨ’ (ਕੇ-ਪੌਪ ਡੈਮਨ ਹੰਟਰਸ)
ਗੋਲਡਨ ਗਲੋਬ ਅਵਾਰਡਸ ਵਿੱਚ ਸਭ ਤੋਂ ਵੱਧ ਇਨਾਮ ‘ਵਨ ਬੈਟਲ ਆਫਟਰ ਅਨਦਰ’ ਅਤੇ ਮਿਨੀ ਸੀਰੀਜ਼ ‘ਐਡੋਲਸੈਂਸ’ ਨੇ ਜਿੱਤੇ ਹਨ। ਦੂਜੇ ਪਾਸੇ, ਟਿਮੋਥੀ ਚਾਲਮੇਟ ਨੇ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖੀ ਹੈ; ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਕ੍ਰਿਟਿਕਸ ਚੁਆਇਸ ਅਵਾਰਡਸ’ ਵਿੱਚ ਵੀ ਸਰਵੋਤਮ ਅਦਾਕਾਰ ਦਾ ਖਿਤਾਬ ਜਿੱਤਿਆ ਸੀ।
ਸੰਖੇਪ:
