20 ਜੂਨ (ਪੰਜਾਬੀ ਖਬਰਨਾਮਾ): ਜੇਕਰ ਤੁਸੀਂ ਵੀਰਵਾਰ ਨੂੰ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਅਹਿਮ ਖਬਰ ਹੈ। ਅੱਜ ਤੁਹਾਨੂੰ ਸੋਨੇ ਤੇ ਚਾਂਦੀ ਦੀ ਖਰੀਦਦਾਰੀ ਲਈ ਜ਼ਿਆਦਾ ਪੈਸਾ ਖਰਚ ਕਰਨਾ ਹੋਵੇਗਾ। ਦੋਵੇਂ ਧਾਤਾਂ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। 

ਫਿਊਚਰ ਬਾਜ਼ਾਰ ਯਾਨੀ ਮਲਟੀ ਕਮੋਡਿਟੀ ਐਕਸਚੇਂਜ ‘ਤੇ ਸੋਨਾ ਤੇ ਚਾਂਦੀ ਦੋਵੇਂ ਹਰੇ ਨਿਸ਼ਾਨ ‘ਤੇ ਬਣੇ ਹੋਏ ਹਨ। 20 ਜੂਨ, 2024 ਨੂੰ ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦਰਜ ਕੀਤੀ ਗਿਆ ਤੇ ਇਹ ਕੱਲ੍ਹ ਦੇ ਮੁਕਾਬਲੇ 1400 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਗਈ। ਚਾਂਦੀ ਦਾ ਰੇਟ 90,800 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ। ਸੋਨੇ ਦੀਆਂ ਕੀਮਤਾਂ ‘ਚ 350 ਰੁਪਏ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਚਾਂਦੀ 1400 ਰੁਪਏ ਮਹਿੰਗੀ
ਮਲਟੀ ਕਮੋਡਿਟੀ ਐਕਸਚੇਂਜ ਯਾਨੀ ਵਾਇਦਾ ਬਾਜ਼ਾਰ ‘ਚ ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ ਤੇ ਇਹ ਕੱਲ੍ਹ ਦੇ ਮੁਕਾਬਲੇ 1444 ਰੁਪਏ ਮਹਿੰਗੀ ਹੋ ਕੇ 90,919 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਇਕ ਦਿਨ ਪਹਿਲਾਂ ਬੁੱਧਵਾਰ ਨੂੰ ਚਾਂਦੀ 89,475 ਰੁਪਏ ‘ਤੇ ਬੰਦ ਹੋਈ ਸੀ।

ਸੋਨੇ ਦੀਆਂ ਕੀਮਤਾਂ ਵਿੱਚ ਵੀ ਵਾਧਾ 
ਚਾਂਦੀ ਤੋਂ ਇਲਾਵਾ ਮਲਟੀ ਕਮੋਡਿਟੀ ਐਕਸਚੇਂਜ ‘ਤੇ ਵੀ ਸੋਨੇ ਦੀ ਕੀਮਤ ਵੀ ਵਧੀ ਹੈ। ਸੋਨਾ ਕੱਲ੍ਹ ਦੇ ਮੁਕਾਬਲੇ 374 ਰੁਪਏ ਮਹਿੰਗਾ ਹੋ ਕੇ 72,106 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ MCX ‘ਤੇ ਸੋਨਾ 71,732 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ
ਦਿੱਲੀ ‘ਚ 24 ਕੈਰੇਟ ਸੋਨਾ 72,440 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 92,500 ਰੁਪਏ ਪ੍ਰਤੀ ਕਿਲੋ ‘ਤੇ ਵਿਕ ਰਹੀ ਹੈ।

ਚੇਨਈ ‘ਚ 24 ਕੈਰੇਟ ਸੋਨਾ 73,010 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 97,100 ਰੁਪਏ ਪ੍ਰਤੀ ਕਿਲੋ ‘ਤੇ ਵਿਕ ਰਹੀ ਹੈ।

ਮੁੰਬਈ ‘ਚ 24 ਕੈਰੇਟ ਸੋਨਾ 72,440 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 92,500 ਰੁਪਏ ਪ੍ਰਤੀ ਕਿਲੋ ‘ਤੇ ਵਿਕ ਰਹੀ ਹੈ।

ਪਟਨਾ ‘ਚ 24 ਕੈਰੇਟ ਸੋਨਾ 72,490 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 90 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕ ਰਹੀ ਹੈ।

ਪੁਣੇ ‘ਚ 24 ਕੈਰੇਟ ਸੋਨਾ 72,440 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 92,500 ਰੁਪਏ ਪ੍ਰਤੀ ਕਿਲੋ ‘ਤੇ ਵਿਕ ਰਹੀ ਹੈ।

ਕੋਲਕਾਤਾ ‘ਚ 24 ਕੈਰੇਟ ਸੋਨਾ 72,440 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 92,500 ਰੁਪਏ ਪ੍ਰਤੀ ਕਿਲੋ ‘ਤੇ ਵਿਕ ਰਹੀ ਹੈ।

ਨੋਇਡਾ ‘ਚ 24 ਕੈਰੇਟ ਸੋਨਾ 72,590 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 92,500 ਰੁਪਏ ਪ੍ਰਤੀ ਕਿਲੋ ‘ਤੇ ਵਿਕ ਰਹੀ ਹੈ।

ਲਖਨਊ ‘ਚ 24 ਕੈਰੇਟ ਸੋਨਾ 72,590 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 92,500 ਰੁਪਏ ਪ੍ਰਤੀ ਕਿਲੋ ‘ਤੇ ਵਿਕ ਰਹੀ ਹੈ।

ਜੈਪੁਰ 24 ਕੈਰੇਟ ਸੋਨਾ 72,590 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 92,500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।

ਗੁਰੂਗ੍ਰਾਮ ‘ਚ 24 ਕੈਰੇਟ ਸੋਨਾ 72,590 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 92,500 ਰੁਪਏ ਪ੍ਰਤੀ ਕਿਲੋ ‘ਤੇ ਵਿਕ ਰਹੀ ਹੈ।

ਵਿਦੇਸ਼ੀ ਬਾਜ਼ਾਰਾਂ ‘ਚ ਸੋਨਾ-ਚਾਂਦੀ ਹੋਏ ਮਹਿੰਗੇ 
ਭਾਰਤ ਤੋਂ ਇਲਾਵਾ ਵਿਦੇਸ਼ੀ ਬਾਜ਼ਾਰਾਂ ‘ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵਧ ਰਹੀਆਂ ਹਨ। 20 ਜੂਨ ਨੂੰ COMEX ‘ਤੇ ਸੋਨਾ 12.37 ਡਾਲਰ ਮਹਿੰਗਾ ਹੋ ਗਿਆ ਤੇ 2,341.86 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਉਥੇ ਹੀ COMEX ‘ਤੇ ਚਾਂਦੀ 0.68 ਡਾਲਰ ਮਹਿੰਗਾ ਹੋ ਕੇ 30.45 ਡਾਲਰ ‘ਤੇ ਪਹੁੰਚ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।