Gold Price Today: ਸੋਨੇ ਦੀ ਕੀਮਤ ਵਿੱਚ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ। 24 ਅਤੇ 22 ਕੈਰੇਟ ਸੋਨੇ ਦੀ ਕੀਮਤ ‘ਚ 150 ਰੁਪਏ ਦੀ ਕਮੀ ਆਈ ਹੈ। ਬੁੱਧਵਾਰ 6 ਨਵੰਬਰ ਨੂੰ ਸੋਨੇ ਦੀ ਕੀਮਤ 80,200 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ। ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ 73,500 ਰੁਪਏ ਦੇ ਪੱਧਰ ‘ਤੇ ਬਣੀ ਹੋਈ ਹੈ। ਜਦਕਿ ਚਾਂਦੀ 96,900 ਰੁਪਏ ‘ਤੇ ਹੈ। ਚਾਂਦੀ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਦੀਵਾਲੀ ਤੋਂ ਬਾਅਦ ਕਿਉਂ ਸਸਤਾ ਹੋ ਰਿਹਾ ਹੈ ਸੋਨਾ ?

ਸੋਨੇ ਦੀਆਂ ਕੀਮਤਾਂ ‘ਚ ਇਨ੍ਹੀਂ ਦਿਨੀਂ ਉਤਰਾਅ-ਚੜ੍ਹਾਅ ਆ ਰਿਹਾ ਹੈ ਅਤੇ ਅਜਿਹਾ ਗਲੋਬਲ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਕਾਰਨ ਹੋਇਆ ਹੈ। ਅਮਰੀਕੀ ਚੋਣਾਂ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਫੈਸਲੇ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਕੌਮਾਂਤਰੀ ਬਾਜ਼ਾਰ ‘ਚ ਸੋਨੇ ਦੀ ਕੀਮਤ ਇਸ ਸਮੇਂ ਥੋੜ੍ਹਾ ਵਧ ਕੇ 2,752.80 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਹੈ। ਅਮਰੀਕੀ ਚੋਣਾਂ ਅਤੇ ਫੈਡਰਲ ਰਿਜ਼ਰਵ ਦੇ ਫੈਸਲਿਆਂ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਸਥਿਰ ਹੋ ਸਕਦੀਆਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।