30 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਸੂਬਿਆਂ ’ਚ ਪੂਰਨ ਸਾਖਰ ਬਣਨ ਦੀ ਦੌੜ ਦਰਮਿਆਨ ਹੁਣ ਗੋਆ ਦੇਸ਼ ਦਾ ਦੂਜਾ ਪੂਰਨ ਸਾਖਰ ਸੂਬਾ ਹੋਵੇਗਾ। ਇਸ ਦਾ ਐਲਾਨ ਸ਼ੁੱਕਰਵਾਰ ਨੂੰ ਪਣਜੀ ’ਚ ਸੂਬੇ ਦੇ ਸਥਾਪਨਾ ਦਿਵਸ ਮੌਕੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮਿਜ਼ੋਰਮ ਦੇਸ਼ ਦਾ ਪਹਿਲਾ ਪੂਰਨ ਸਾਖਰ ਸੂਬਾ ਬਣਿਆ ਸੀ ਜਿਸ ਦਾ ਐਲਾਨ ਸਿੱਖਿਆ ਮੰਤਰਾਲੇ ਨੇ 20 ਮਈ ਨੂੰ ਕੀਤਾ ਸੀ।
ਮੰਤਰਾਲੇ ਨਾਲ ਜੁੜੇ ਸੂਤਰਾਂ ਮੁਤਾਬਕ, ਗੋਆ ਇਸ ਕੋਸ਼ਿਸ਼ ਵਿਚ ਕਾਫੀ ਸਮੇਂ ਤੋਂ ਲੱਗਾ ਹੋਇਆ ਸੀ। ਸੂਬਾ ਸਰਕਾਰ ਨੇ ਪਿਛਲੇ ਦੋ ਸਾਲਾਂ ਤੋਂ ਇਸ ਮਾਮਲੇ ’ਤੇ ਸੂਬੇ ਵਿਚ ਵੱਡੀ ਮੁਹਿੰਮ ਚਲਾਈ ਹੋਈ ਸੀ। ਜ਼ਿਕਰਯੋਗ ਹੈ ਕਿ ਦੇਸ਼ ’ਚ ਪੂਰਨ ਸਾਖਰਤਾ ਦੇ ਨਵੇਂ ਮਾਪਦੰਡਾਂ ਮੁਤਾਬਕ ਕਿਸੇ ਵੀ ਸੂਬੇ ਨੂੰ ਪੂਰਨ ਸਾਖਰ ਸੂਬਾ ਐਲਾਨਣ ਲਈ 95 ਫ਼ੀਸਦੀ ਸਾਖਰ ਹੋਣਾ ਜ਼ਰੂਰੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਲੱਦਾਖ ਵੀ ਪੂਰਨ ਸਾਖਰਤਾ ਦਾ ਦਰਜਾ ਹਾਸਲ ਕਰ ਚੁੱਕਾ ਹੈ।
ਸੰਖੇਪ: ਗੋਆ ਦੇ ਸਥਾਪਨਾ ਦਿਵਸ ਮੌਕੇ ਅੱਜ ਇਹ ਐਲਾਨ ਕੀਤਾ ਜਾਵੇਗਾ ਕਿ ਗੋਆ ਦੇਸ਼ ਦਾ ਦੂਜਾ ਪੂਰਨ ਸਾਖਰਤਾ ਵਾਲਾ ਸੂਬਾ ਬਣੇਗਾ।