11 ਜੂਨ (ਪੰਜਾਬੀ ਖਬਰਨਾਮਾ):ਲੰਬੇ ਸਮੇਂ ਤੱਕ ਫੋਨ ਦੇਖਣਾ ਅਤੇ ਘੰਟਿਆਂ ਤੱਕ ਕੰਪਿਊਟਰ ਦੇ ਸਾਹਮਣੇ ਕੰਮ ਕਰਨ ਵਰਗੇ ਕਾਰਨਾਂ ਕਰਕੇ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ, ਜਿਸ ਕਾਰਨ ਨਿਗ੍ਹਾਂ ਵਾਲੀਆਂ ਐਨਕਾਂ ਲੱਗ ਜਾਂਦੀਆਂ ਹਨ। ਹਾਲਾਂਕਿ, ਐਨਕਾਂ ਲਗਾਉਣ ਕਾਰਨ ਕੁਝ ਲੋਕਾਂ ਦੇ ਨੱਕ ‘ਤੇ ਨਿਸ਼ਾਨ ਪੈ ਜਾਂਦੇ ਹਨ, ਜਿਸ ਕਾਰਨ ਚਿਹਰੇ ਦੀ ਸੁੰਦਰਤਾਂ ਖਰਾਬ ਹੋ ਜਾਂਦੀ ਹੈ। ਇਸ ਲਈ ਤੁਸੀਂ ਕੁਝ ਨੁਸਖੇ ਅਜ਼ਮਾ ਕੇ ਇਨ੍ਹਾਂ ਦਾਗ-ਧੱਬਿਆਂ ਨੂੰ ਘੱਟ ਕਰ ਸਕਦੇ ਹੋ।

ਨੱਕ ‘ਤੇ ਐਨਕਾਂ ਦੇ ਨਿਸ਼ਾਨ ਹਟਾਉਣ ਲਈ ਸੁਝਾਅ:

ਐਲੋਵੇਰਾ ਜੂਸ: ਐਲੋਵੇਰਾ ਦਾ ਜੂਸ ਚਮੜੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਫਿਣਸੀਆਂ ਨੂੰ ਘੱਟ ਕਰਨ ਅਤੇ ਚਿਹਰੇ ਨੂੰ ਚਮਕਾਉਣ ਵਿੱਚ ਮਦਦ ਮਿਲਦੀ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਐਨਕਾਂ ਕਾਰਨ ਨੱਕ ‘ਤੇ ਪੈਣ ਵਾਲੇ ਦਾਗ-ਧੱਬਿਆਂ ਨੂੰ ਘੱਟ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨੱਕ ‘ਤੇ ਪਏ ਐਨਕਾਂ ਦੇ ਨਿਸ਼ਾਨ ‘ਤੇ ਐਲੋਵੇਰਾ ਦਾ ਜੂਸ ਰੋਜ਼ਾਨਾ ਲਗਾਉਣ ਨਾਲ ਕੁਝ ਹੀ ਦਿਨਾਂ ‘ਚ ਚੰਗੇ ਨਤੀਜੇ ਸਾਹਮਣੇ ਆਉਣਗੇ।

ਨਿੰਬੂ ਦਾ ਰਸ ਅਤੇ ਗੁਲਾਬ ਜਲ: ਐਨਕਾਂ ਲਗਾਉਣ ਕਾਰਨ ਨੱਕ ‘ਤੇ ਪੈਣ ਵਾਲੇ ਦਾਗ-ਧੱਬਿਆਂ ‘ਤੇ ਨਿੰਬੂ ਦਾ ਰਸ ਲਗਾਉਣ ਨਾਲ ਇਹ ਸਮੱਸਿਆ ਘੱਟ ਹੋ ਸਕਦੀ ਹੈ। ਇਸ ਲਈ ਥੋੜ੍ਹਾ ਜਿਹਾ ਨਿੰਬੂ ਦਾ ਰਸ ਲਓ ਅਤੇ ਇਸ ‘ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਲਓ। ਇਸ ਮਿਸ਼ਰਣ ਨੂੰ ਪ੍ਰਭਾਵਿਤ ਥਾਂ ‘ਤੇ ਲਗਾਓ ਅਤੇ 15 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਨੱਕ ਨੂੰ ਸਾਫ਼ ਕਰ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਧੱਬੇ ਘੱਟ ਹੋ ਜਾਣਗੇ।

ਗੁਲਾਬ ਜਲ ਅਤੇ ਸਿਰਕਾ: ਐਨਕਾਂ ਕਾਰਨ ਨੱਕ ‘ਤੇ ਪਏ ਨਿਸ਼ਾਨ ਤੋਂ ਛੁਟਕਾਰਾ ਪਾਉਣ ਲਈ ਗੁਲਾਬ ਜਲ ਅਤੇ ਸਿਰਕਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਗੁਲਾਬ ਜਲ ਲਓ ਅਤੇ ਇਸ ਵਿੱਚ ਸਿਰਕੇ ਦੀਆਂ ਕੁਝ ਬੂੰਦਾਂ ਪਾਓ। ਇਸ ਮਿਸ਼ਰਣ ਨਾਲ ਹਰ ਰੋਜ਼ ਧੱਬਿਆਂ ‘ਤੇ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਘੱਟ ਸਮੇਂ ‘ਚ ਹੀ ਦਾਗ-ਧੱਬੇ ਦੂਰ ਹੋ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।