28 ਜੂਨ (ਪੰਜਾਬੀ ਖਬਰਨਾਮਾ): ਰਾਜਧਾਨੀ ‘ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਦਿੱਲੀ ਦੇ ਕਈ ਇਲਾਕਿਆਂ ‘ਚ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਕਈ ਥਾਵਾਂ ‘ਤੇ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਸਥਿਤੀ ਇਹ ਹੈ ਕਿ ਮਿੰਟੋ ਰੋਡ ‘ਤੇ ਭਾਰੀ ਪਾਣੀ ਭਰਨ ਕਾਰਨ ਇਕ ਵਾਹਨ ਪੂਰੀ ਤਰ੍ਹਾਂ ਡੁੱਬ ਗਏ ਹਨ। ਇਸ ਤੋਂ ਇਲਾਵਾ ਦਿੱਲੀ ‘ਚ ਸ਼ਾਂਤੀ ਮਾਰਗ ‘ਤੇ ਵੀ ਸੜਕ ‘ਤੇ ਭਾਰੀ ਪਾਣੀ ਭਰਿਆ ਦੇਖਣ ਨੂੰ ਮਿਲ ਰਿਹਾ ਹੈ।
ਵੀਰਵਾਰ ਤੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਬਾਰਿਸ਼ ਹੋ ਰਹੀ ਹੈ। ਕੁਝ ਥਾਵਾਂ ‘ਤੇ ਹੌਲੀ ਅਤੇ ਤੇਜ਼ ਮੀਂਹ ਕਾਰਨ ਸ਼ੁੱਕਰਵਾਰ ਸਵੇਰ ਤੱਕ ਸੜਕਾਂ ‘ਤੇ ਪਾਣੀ ਭਰ ਗਿਆ। ਦਿੱਲੀ ਦੇ ਮਿੰਟੋ ਰੋਡ ਤੋਂ ਸਾਹਮਣੇ ਆਈ ਤਸਵੀਰ ਤੁਸੀਂ ਜ਼ਰੂਰ ਦੇਖੀ ਹੋਵੇਗੀ, ਅਜਿਹੇ ਹਾਲਾਤ ਦੇਸ਼ ਦੇ ਉਨ੍ਹਾਂ ਇਲਾਕਿਆਂ ‘ਚ ਹੁੰਦਾ ਹੈ ਜਿੱਥੇ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ। ਇਸ ਸਮੇਂ ਦਿੱਲੀ ਵੀ ਇਸੇ ਤਰ੍ਹਾਂ ਦੇ ਜਲ-ਥਲ ਹੋ ਚੁੱਕਿਆ ਤੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ।
ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਪਾਣੀ ਭਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਿੱਲੀ ਦੇ ਮਧੂਵਿਹਾਰ ਇਲਾਕੇ ‘ਚ ਸੜਕਾਂ ‘ਤੇ ਭਾਰੀ ਪਾਣੀ ਭਰ ਗਿਆ ਹੈ। ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਕਾਬਿਲੇਗੌਰ ਹੈ ਕਿ ਮੀਂਹ ਨੇ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ‘ਤੇ ਵੀ ਆਪਣਾ ਰੰਗ ਦਿਖਾਇਆ ਹੈ। ਜਿਥੇ ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਡਿੱਗ ਗਈ ਹੈ ਅਤੇ ਇਸ ਦੇ ਨਾਲ ਹੀ ਛੱਤ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸੱਤ ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਉਥੇ ਹੀ ਕਈ ਗੱਡੀਆਂ ਵੀ ਛੱਤ ਦੇ ਹੇਠਾਂ ਦੱਬ ਗਈਆਂ ਹਨ।