ਐਡਮਿੰਟਨ 31 ਮਈ 2024 (ਪੰਜਾਬੀ ਖਬਰਨਾਮਾ) : ਪੰਜਾਬੀ ਫੋਕ ਡਾਂਸ ਅਕੈਡਮੀ ਵਲੋਂ ਇੱਥੇ ਸ਼ੇਰਵੁੱਡ ਪਾਰਕ ਦੇ ਫੈਸਟੀਵਲ ਪਲੇਸ ’ਚ ਲੋਕਨਾਚਾਂ ਦੀ ਖੂਬ ਧਮਾਲ ਪਈ। ਇਸ ਫੈਸਟੀਵਲ ’ਚ 250 ਤੋਂ ਵੱਧ ਕਲਾਕਾਰਾਂ ਨੇ ਆਪੋ-ਆਪਣੀ ਕਲਾ ਦੇ ਜੌਹਰ ਦਿਖਾਏ। ਫੇਕ ਡਾਂਸ ਅਕੈਡਮੀ ਦੇ ਡਾਇਰੈਕਟਰ ਗੁਰਸੇਵਕ ਸਿੱਧੂ ਅਕਸਰ ਇਸ ਫੈਸਟੀਵਲ ’ਚ ਕਰਵਾਏ ਗਏ ਨੰਨੀ ਪੰਜਾਬਣ ਦੇ ਮੁਕਾਬਲੇ ’ਚ ਗੁਰਸਹਿਜ ਨੇ ਪਹਿਲਾਂ ਸਥਾਨ ਪ੍ਰਾਪਤ ਕਰ ਕੇ ਨੰਨੀ ਪੰਜਾਬਣ ਦਾ ਤਾਜ ਪਹਿਨਿਆ ਜਦੋਂ ਕਿ ਮਾਨ ਦੂਜੇ ਅਤੇ ਐਸਮਨ ਕਲੇਰ ਤੀਜੇ ਸਥਾਨ ’ਤੇ ਰਹੀ। ਭੰਗੜੇ ਦੇ ਮੁਕਾਬਲਿਆਂ ’ਚ ਮਹਿਕ ਐਡ ਗਰੁੱਪ ਨੇ ਪਹਿਲਾ, ਰਤਨ ਗਿੱਲ ਐਡ ਗਰੁੱਪ ਨੇ ਦੂਜਾ ਤੇ ਅਮਰੂਨਾ ਗਰੇਵਾਲ ਗਰੁੱਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਮਨਦੀਪ ਕੌਰ ਸੰਧੂ ਤੇ ਸਤਿੰਦਰ ਮੀਰਥਨ ਨੇ ਬਾਖੂਬੀ ਨਿਭਾਈ। ਇਸ ਮੌਕੇ ’ਤੇ ਪੰਜਾਬ ਦੇ ਸੱਭਿਆਚਾਰਕ ਦੀ ਲਗਾਈ ਗਈ ਪ੍ਰਦਰਸ਼ਨੀ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ। ਕੁੱਲ ਮਿਲਾ ਕੇ ਪੰਜਾਬੀ ਫੋਕ ਫੈਸਟੀਵਲ-2024 ਲੋਕ ਨਾਚਾਂ, ਲੋਕ ਕਲਾਵਾਂ ਪਹਿਰਾਵੇ ਅਤੇ ਸ਼ੋਖ ਅਦਾਵਾਂ ਦਾ ਸੁਮੇਲ ਹੋ ਨਿਬੜਿਆ।