ਨਵੀਂ ਦਿੱਲੀ, 08 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਬਿਗ ਬੌਸ 9 ਤੇਲਗੂ ਦਾ ਪ੍ਰੀਮੀਅਰ ਐਤਵਾਰ ਰਾਤ ਬਹੁਤ ਹੀ ਰੋਮਾਂਚਕ ਢੰਗ ਨਾਲ ਹੋਇਆ। ਹੋਸਟ ਤੇ ਅਦਾਕਾਰ ਨਾਗਾਰਜੁਨ ਨੇ ਨਵੇਂ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਬਾਅਦ ‘ਚ ਰਿਐਲਿਟੀ ਸ਼ੋਅ ਦੇ ਪਹਿਲੇ 15 ਕੰਟੈਸਟੈਂਟਸ ਨੂੰ ਇਕ-ਇਕ ਕਰ ਕੇ ਦਰਸ਼ਕਾਂ ਨਾਲ ਰੁਬਰੂ ਕਰਵਾਇਆ।

ਸ਼ੋਅ ‘ਚ ਦਾਖਲਾ ਲੈਣ ਵਾਲੀ ਦੂਜੀ ਕੰਟੈਸਟੈਂਟ 46 ਸਾਲੀ ਫਲੋਰਾ ਸੈਣੀ ਹੈ। ਜੀ ਹਾਂ! ਉਹੀ ਅਦਾਕਾਰਾ ਜਿਸਨੇ ਇਕ ਰਿਸ਼ਤੇ ‘ਚ ਘਰੇਲੂ ਹਿੰਸਾ ਦਾ ਸਾਹਮਣਾ ਕੀਤਾ ਸੀ ਜਿਸ ਨੇ ਉਸਨੂੰ ਕੁਝ ਸਮੇਂ ਲਈ ਤੋੜ ਦਿੱਤਾ ਸੀ। ਫਲੋਰਾ ਸੈਣੀ ਨੇ ਏਕਤਾ ਕਪੂਰ ਦੇ ਸ਼ੋਅ ‘ਗੰਦੀ ਬਾਤ’ ‘ਚ ਕੰਮ ਕੀਤਾ ਹੈ ਅਤੇ ਉਹ ਇਸਤਰੀ ‘ਚ ਵੀ ਨਜ਼ਰ ਆਈ ਹੈ।

ਫਲੋਰਾ ਸੈਣੀ ਨੇ ਆਪਣੇ ਤਕਲੀਫ਼ਦਾਇਕ ਰਿਸ਼ਤੇ ਬਾਰੇ ਖੁਲਾਸਾ ਕੀਤਾ

2022 ‘ਚ ਫਲੋਰਾ ਨੇ ਆਪਣੇ ਅਪਮਾਨਜਨਕ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਤੇ ਦੱਸਿਆ ਕਿ 2007 ਵਿਚ ਉਹ ਆਪਣੇ ਪੁਰਾਣੇ ਸਾਥੀ ਦੇ ਹੱਥੋਂ ਘਰੇਲੂ ਹਿੰਸਾ ਤੇ ਜਿਣਸੀ ਸ਼ੋਸ਼ਨ ਦਾ ਸ਼ਿਕਾਰ ਹੋਈ। ਹਾਲਾਂਕਿ, ਫਲੋਰਾ ਨੇ ਪਹਿਲੀ ਵਾਰ 2018 ‘ਚ #MeToo ਮੂਵਮੈਂਟ ਦੌਰਾਨ ਆਪਣੇ ਪੁਰਾਣੇ ਸਾਥੀ ਵੱਲੋਂ ਕੀਤੇ ਗਏ ਸ਼ੋਸ਼ਣ ਬਾਰੇ ਜਨਤਕ ਤੌਰ ‘ਤੇ ਗੱਲ ਕੀਤੀ ਸੀ। ਪਰ 2022 ‘ਚ ਉਸਨੇ ਖੁਲਾਸਾ ਕੀਤਾ ਕਿ ਉਸਦਾ ਪੁਰਾਣਾ ਸਾਥੀ ਨਾ ਸਿਰਫ ਉਸਨੂੰ ਸਗੋਂ ਉਸਦੇ ਮਾਤਾ-ਪਿਤਾ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ।

ਕੌਣ ਸੀ ਫਲੋਰਾ ਦਾ ਪੁਰਾਣਾ ਸਾਥੀ

ਫਲੋਰਾ ਫਿਲਮਮੇਕਰ ਗੌਰੰਗ ਦੋਸ਼ੀ ਨਾਲ ਲਿਵ-ਇਨ ‘ਚ ਸੀ। ਫਲੋਰਾ ਨੇ ਕਿਹਾ, “ਤੁਹਾਡੇ ਮਾਤਾ-ਪਿਤਾ ਖਤਰੇ ਨੂੰ ਭਾਂਪ ਲੈਂਦੇ ਹਨ। ਮੈਂ ਆਪਣਾ ਘਰ ਛੱਡ ਦਿੱਤਾ ਤੇ ਉਸਦੇ ਨਾਲ ਰਹਿਣ ਦੇ ਇਕ ਹਫ਼ਤੇ ਦੇ ਅੰਦਰ ਹੀ ਮੈਨੂੰ ਕੁੱਟਿਆ ਮਾਰਿਆ ਜਾਣ ਲੱਗਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਅਚਾਨਕ ਕਿਉਂ ਮੈਨੂੰ ਕੁੱਟ ਰਿਹਾ ਹੈ। ਜਦੋਂ ਉਸਨੂੰ ਕਿਹਾ ਕਿ ਮੈਂ ਉਸਨੂੰ ਛੱਡਣਾ ਚਾਹੁੰਦੀ ਹਾਂ, ਤਾਂ ਉਸਨੇ ਮੈਨੂੰ ਤੇ ਮੇਰੇ ਮਾਤਾ-ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਉਸ ਸਮੇਂ ਅਦਾਕਾਰਾ ਪੋਲੀਸਿਸਟਿਕ ਓਵਰੀ ਸਿੰਡਰੋਮ ਨਾਮਕ ਬਿਮਾਰੀ ਨਾਲ ਵੀ ਪੀੜਤ ਸੀ।

ਫਲੋਰਾ ਨੇ 1999 ‘ਚ ਤੇਲਗੂ ਫਿਲਮ ‘ਪ੍ਰੇਮਾ ਕੋਸਮ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਸੁਪਰਹਿੱਟ ਫਿਲਮ ‘ਨਰਸਿਮ੍ਹਾ ਨਾਇਡੂ’ (2002) ‘ਚ ਵੀ ਕੰਮ ਕੀਤਾ ਹੈ। ਫਲੋਰਾ ਨੇ ਕਈ ਕੰਨੜ ਫਿਲਮਾਂ ‘ਚ ਵੀ ਕੰਮ ਕੀਤਾ ਹੈ, ਜਿਵੇਂ ਕਿ ਕਿੱਚਾ ਸੁਦੀਪ ਦੀ ‘ਅਮਮਾਨਨਾ’ ਤੇ ਸ਼੍ਰੀਨਗਰ ਕਿੱਟੀ ਦੀ ‘ਗਿਰੀ’ ਵਿਚ ਉਹ ਸ਼ਾਮਲ ਰਹੀ। ਦੱਖਣੀ ਸਿਨੇਮਾ ‘ਚ ਆਪਣੀ ਪਛਾਣ ਬਣਾਉਂਦੇ ਹੋਏ ਫਲੋਰਾ ‘ਲਵ ਇਨ ਨੇਪਾਲ’, ‘ਦਬੰਗ 2’, ‘ਲਕਸ਼ਮੀ’ ਤੇ ‘ਧਨਕ’ ਵਰਗੀਆਂ ਹਿੰਦੀ ਫਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਫਲੋਰਾ ਨੂੰ ‘ਇਸਤਰੀ’ ‘ਚ ਭੂਤ ਦਾ ਕਿਰਦਾਰ ਨਿਭਾਉਣ ਲਈ ਵੀ ਜਾਣਿਆ ਜਾਂਦਾ ਹੈ। ਯਾਨੀ, ਇਸਤਰੀ ‘ਚ ਜਿਸ ਅਦਾਕਾਰਾ ਨੇ ਭੂਤ ਦਾ ਕਿਰਦਾਰ ਨਿਭਾਇਆ ਸੀ, ਉਹ ਫਲੋਰਾ ਹੀ ਸਨ।

ਸੰਖੇਪ:
ਅਦਾਕਾਰਾ ਫਲੋਰਾ ਸੈਨੀ, ਜੋ ਦੱਖਣੀ ਅਤੇ ਹਿੰਦੀ ਸਿਨੇਮਾ ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ ਅਤੇ ਘਰੇਲੂ ਹਿੰਸਾ ਨਾਲ ਜੂਝ ਚੁੱਕੀ ਹੈ, ਹੁਣ ‘ਬਿੱਗ ਬੌਸ 19’ ਵਿੱਚ ਐਂਟਰੀ ਲੈ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।