26 ਅਗਸਤ 2024 : ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਵੱਧ ਹੈ। ਜ਼ਿਆਦਾਤਰ ਮੌਤਾਂ ਫੇਫੜਿਆਂ ਦੇ ਕੈਂਸਰ ਕਾਰਨ ਹੁੰਦੀਆਂ ਹਨ। ਹਰ ਸਾਲ ਲਗਭਗ 18 ਲੱਖ ਲੋਕ ਫੇਫੜਿਆਂ ਦੇ ਕੈਂਸਰ ਨਾਲ ਮਰਦੇ ਹਨ। ਡਾਕਟਰ ਇਸ ਦੇ ਇਲਾਜ ‘ਤੇ ਕਈ ਸਾਲਾਂ ਤੋਂ ਖੋਜ ਕਰ ਰਹੇ ਸਨ।
ਹੁਣ ਇਸ ਨੂੰ ਹਰਾਉਣ ਲਈ ਦੁਨੀਆ ਦੀ ਪਹਿਲੀ mRNA ਫੇਫੜਿਆਂ ਦੇ ਕੈਂਸਰ ਦੀ ਵੈਕਸੀਨ ਲਾਂਚ ਕੀਤੀ ਗਈ ਹੈ। ਇੱਕ ਵੈਕਸੀਨ ਦਾ ਟਰਾਇਲ ਸ਼ੁਰੂ ਹੋ ਗਿਆ ਹੈ, ਜੋ ਕੋਵਿਡ-19 ਵੈਕਸੀਨ ਵਾਂਗ ਮੈਸੇਂਜਰ ਆਰਐਨਏ (mRNA) ਦੀ ਵਰਤੋਂ ਕਰਦਾ ਹੈ। ਇਹ ਟ੍ਰਾਇਲ 7 ਦੇਸ਼ਾਂ ‘ਚ ਸ਼ੁਰੂ ਹੋ ਚੁੱਕਾ ਹੈ।
ਇਸ ਵੈਕਸੀਨ ਦਾ ਪਹਿਲਾ ਟੈਸਟਿੰਗ ਬ੍ਰਿਟੇਨ ਦੇ 67 ਸਾਲਾ ਵਿਅਕਤੀ ਜੈਨਸ ਰੈਕਜ਼ ‘ਤੇ ਕੀਤਾ ਗਿਆ ਸੀ। ਇਹ mRNA ਤਕਨੀਕ ਦੀ ਵਰਤੋਂ ਕਰਕੇ ਫੇਫੜਿਆਂ ਦੇ ਕੈਂਸਰ ਲਈ ਇੱਕ ਨਵੀਂ ਵੈਕਸੀਨ ਦੀ ਜਾਂਚ ਕਰਨ ਵਾਲਾ ਪਹਿਲਾ ਵਿਅਕਤੀ ਹੋਵੇਗਾ। ਵੈਕਸੀਨ ਸ਼ੁਰੂਆਤੀ ਪੜਾਅ ਵਿੱਚ ਸਰੀਰ ਵਿੱਚ ਕੈਂਸਰ ਸੈੱਲਾਂ ਦਾ ਪਤਾ ਲਗਾ ਲਵੇਗੀ। ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਇਸ ਵੈਕਸੀਨ ਦਾ ਨਾਂ BNT116 ਹੈ। ਇਸਨੂੰ BioNTech ਦੁਆਰਾ ਤਿਆਰ ਕੀਤਾ ਗਿਆ ਹੈ।