ਚੰਡੀਗੜ੍ਹ, 8 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ’ਤੇ ‘The Real Reason Why Legend Died’ ਕਿਤਾਬ ਲਿਖਣ ਵਾਲੇ ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਖ਼ਿਲਾਫ਼ ਥਾਣਾ ਸਦਰ ਮਾਨਸਾ ਪੁਲਸ ਨੇ ਐਫ਼ਆਈਆਰ ਦਰਜ ਕਰ ਲਈ ਹੈ। ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਨੇ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਬਾਰੇ ਕਿਤਾਬ ਲਿਖੀ ਹੈ।
ਮੂਸੇਵਾਲਾ ਦੀ ਜ਼ਿੰਦਗੀ ਬਾਰੇ ਗਲਤ ਤੱਥ ਛਾਪਣ ਦੇ ਦੋਸ਼ ਲੱਗਣ ਕਾਰਨ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਮਨਜਿੰਦਰ ਮਾਖਾ ਸਿੱਧੂ ਮੂਸੇਵਾਲਾ ਦੇ ਦੋਸਤ ਵੀ ਰਹੇ ਹਨ ਅਤੇ ਅਖੀਰਲੇ ਦਿਨਾਂ ਵਿਚ ਮੂਸੇਵਾਲਾ ਦੇ ਨੇੜਲੇ ਬੰਦਿਆਂ ਵਿਚੋਂ ਗਿਣੇ ਜਾਂਦੇ ਰਹੇ ਹਨ। ਸੋਸ਼ਲ ਮੀਡੀਆ ਉਤੇ ਸਿੱਧੂ ਮੂਸੇਵਾਲਾ ਦੀ ਮਨਜਿੰਦਰ ਮਾਖਾ ਨਾਲ ਕਈ ਤਸਵੀਰਾਂ ਮੌਜੂਦ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਬਲਕੌਰ ਸਿੰਘ ਨੇ ਆਪਣੇ ਬਿਆਨ ’ਚ ਲਿਖਵਾਇਆ ਹੈ ਕਿ ਮਾਖਾ ਉਸ ਦੇ ਘਰ ਆਇਆ ਤੇ ਭਰੋਸੇ ’ਚ ਲੈ ਕੇ ਸ਼ੁਭਦੀਪ ਦੀਆਂ ਤਸਵੀਰਾਂ ਲੈ ਲਈਆਂ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਸਿੱਧੂ ਮੂਸੇਵਾਲਾ ਨੂੰ ਵੱਡੇ ਲੀਡਰਾਂ ਨਾਲ ਤੇ ਗੈਂਗਸਟਰਾਂ ਨਾਲ ਸਬੰਧਤ ਦਿਖਾਇਆ ਗਿਆ ਅਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ। ਪੁਲਸ ਨੇ ਮਾਖਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੰਖੇਪ
ਸਿੱਧੂ ਮੂਸੇਵਾਲਾ ਕਿਤਾਬ ਮਾਮਲਾ: ਦੋਸਤ ਖ਼ਿਲਾਫ਼ FIR
ਮਰਹੂਮ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ 'ਤੇ ਕਿਤਾਬ "The Real Reason Why Legend Died" ਲਿਖਣ ਵਾਲੇ ਮਨਜਿੰਦਰ ਮਾਖਾ ਖ਼ਿਲਾਫ਼ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ 'ਤੇ ਐਫ਼ਆਈਆਰ ਦਰਜ ਹੋਈ। ਮਾਖਾ 'ਤੇ ਘਰੋਂ ਤਸਵੀਰਾਂ ਲੈ ਕੇ ਗਲਤ ਤੱਥ ਛਾਪਣ ਅਤੇ ਮੂਸੇਵਾਲਾ ਦੀ ਛਵੀ ਖਰਾਬ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।