Ferozpur News(ਪੰਜਾਬੀ ਖਬਰਨਾਮਾ): ਫਿਰੋਜ਼ਪੁਰ ਵਿੱਚ ਜ਼ੀਰਾ ਸ਼ਰਾਬ ਫੈਕਟਰੀ ਵਿੱਚ ਤੜਕੇ 6 ਵਜੇ ਈਡੀ ਦੀ ਕਰੀਬ ਅੱਠ ਗੱਡੀਆਂ ਨੇ ਰੇਡ ਮਾਰੀ। ਦੱਸ ਦਈਏ ਕਿ ਈਡੀ ਨੇ ਸਵੇਰੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ‘ਤੇ ਈਡੀ ਨੇ ਛਾਪੇਮਾਰੀ ਕੀਤੀ। ਈਡੀ ਨੇ ਉਨ੍ਹਾਂ ਦੇ ਘਰ ਸਣੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।
ਈਡੀ ਦੀ ਟੀਮ ਸ਼ਰਾਬ ਫੈਕਟਰੀ ਵਿੱਚ ਬਣੇ ਦਫਤਰ ਵਿੱਚ ਕਾਗਜ਼ਾਂ ਦੀ ਜਾਂਚ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਅੰਦਰ ਅਤਦੇ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਦੀਪ ਮਲਹੋਤਰਾ ਵੱਡੇ ਸ਼ਰਾਬ ਕਾਰੋਬਾਰੀ ਹਨ ਅਤੇ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ।