14 ਜੂਨ (ਪੰਜਾਬੀ ਖਬਰਨਾਮਾ):ਅੱਜ ਤੋਂ ਠੀਕ ਚਾਰ ਸਾਲ ਪਹਿਲਾਂ 14 ਜੂਨ, 2020 ਨੂੰ ਹਿੰਦੀ ਸਿਨੇਮਾ ਦੇ ਹੁਨਰਮੰਦ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਬਾਂਦਰਾ ਵਿਚ ਉਨ੍ਹਾਂ ਦੇ ਅਪਾਰਟਮੈਂਟ ਵਿੱਚੋਂ ਮਿਲੀ ਸੀ। ਜਾਂਚ ਦੌਰਾਨ ਪੁਲਿਸ ਨੇ ਇਸ ਨੂੰ ਖੁਦਕੁਸ਼ੀ ਕਰਾਰ ਦਿੱਤਾ ਪਰ ਅਦਾਕਾਰ ਦੇ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ ਸੀ। ਸੀਬੀਆਈ ਚਾਰ ਸਾਲਾਂ ਤੋਂ ਇਸ ਦੀ ਜਾਂਚ ਕਰ ਰਹੀ ਹੈ ਪਰ ਕੁਝ ਨਹੀਂ ਮਿਲਿਆ।

ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਉਸ ਦੇ ਦੋਸਤ ਤੇ ਪਰਿਵਾਰ ਉਸ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੇ ਹਨ। ਅੱਜ ਅਦਾਕਾਰ ਦੀ ਬਰਸੀ ਮੌਕੇ ਉਨ੍ਹਾਂ ਦੇ ਕਰੀਬੀ ਦੋਸਤ ਮਹੇਸ਼ ਸ਼ੈੱਟੀ ਅਤੇ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਮੁੜ ਇਨਸਾਫ਼ ਦੀ ਮੰਗ ਕੀਤੀ ਹੈ।

ਮਹੇਸ਼ ਸ਼ੈੱਟੀ ਨੇ ਸੁਸ਼ਾਂਤ ਸਿੰਘ ਨਾਲ ‘ਪਵਿੱਤਰ ਰਿਸ਼ਤਾ’ ‘ਚ ਕੰਮ ਕੀਤਾ ਸੀ। ਉਦੋਂ ਤੋਂ ਦੋਵੇਂ ਚੰਗੇ ਦੋਸਤ ਸਨ। ਮਹੇਸ਼ ਨੇ ਅਦਾਕਾਰ ਨੂੰ ਉਸ ਦੀ ਚੌਥੀ ਬਰਸੀ ‘ਤੇ ਯਾਦ ਕੀਤਾ ਹੈ। ਮਹੇਸ਼ ਨੇ ਇੰਸਟਾਗ੍ਰਾਮ ਸਟੋਰੀ ‘ਤੇ ਕਿਹਾ, ‘ਆਖ਼ਰ ਕਦੋਂ ਤਕ? ਇਕ ਹੋਰ ਸਾਲ ਬੀਤ ਗਿਆ। ਲੋਕ ਕਹਿੰਦੇ ਹਨ ਕਿ ਸਮੇਂ ਨਾਲ ਸਭ ਕੁਝ ਠੀਕ ਹੋ ਜਾਵੇਗਾ ਪਰ ਸਵਾਲ ਪਰੇਸ਼ਾਨ ਕਰਦਾ ਹੈ, ਇਸ ਨੂੰ ਹੋਰ ਵੀ ਮੁਸ਼ਕਲ ਬਣਾ ਰਿਹਾ ਹੈ। ਇਸ ਦੇ ਨਾਲ ਹੀ ਮਹੇਸ਼ ਨੇ ‘ਜਸਟਿਸ ਫਾਰ ਸੁਸ਼ਾਂਤ’ ਦਾ ਹੈਸ਼ਟੈਗ ਵੀ ਲਿਖਿਆ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਅਦਾਕਾਰ ਦੀ ਇੱਕ ਪਿਆਰੀ ਥ੍ਰੋਬੈਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀਆਂ ਭੈਣਾਂ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਸ਼ੇਅਰ ਕਰਦਿਆਂ ਸ਼ਵੇਤਾ ਨੇ ਇਮੋਸ਼ਨਲ ਨੋਟ ਲਿਖਿਆ ਹੈ। ਸ਼ਵੇਤਾ ਨੇ ਲਿਖਿਆ, ‘ਬਾਈ ਤੁਹਾਨੂੰ ਸਾਨੂੰ ਛੱਡ ਕੇ ਗਿਆਂ ਨੂੰ 4 ਸਾਲ ਹੋ ਗਏ ਹਨ ਤੇ ਸਾਨੂੰ ਅਜੇ ਤੱਕ ਨਹੀਂ ਪਤਾ ਕਿ 14 ਜੂਨ 2020 ਨੂੰ ਕੀ ਹੋਇਆ ਸੀ’

ਸ਼ਵੇਤਾ ਨੇ ਅੱਗੇ ਲਿਖਿਆ, “ਤੁਹਾਡੀ ਮੌਤ ਅਜੇ ਵੀ ਰਹੱਸ ਬਣੀ ਹੋਈ ਹੈ। ਮੈਂ ਬੇਵੱਸ ਮਹਿਸੂਸ ਕਰ ਰਹੀ ਹਾਂ ਅਤੇ ਅਧਿਕਾਰੀਆਂ ਨੂੰ ਸੱਚ ਜਾਣਨ ਲਈ ਅਣਗਿਣਤ ਵਾਰ ਅਪੀਲ ਕੀਤੀ ਹੈ। ਮੈਂ ਆਪਣਾ ਸਬਰ ਗੁਆ ਰਹੀ ਹਾਂ ਅਤੇ ਹਾਰ ਮੰਨ ਰਹੀ ਹਾਂ ਪਰ ਅੱਜ ਮੈਂ ਆਖਰੀ ਵਾਰ ਪੁੱਛਣਾ ਚਾਹੁੰਦੀ ਹਾਂ। ਉਹ ਸਾਰੇ ਜੋ ਇਸ ਮਾਮਲੇ ਵਿਚ ਮਦਦ ਕਰ ਸਕਦੇ ਹਨ, ਆਪਣੇ ਦਿਲਾਂ ‘ਤੇ ਹੱਥ ਰੱਖ ਕੇ ਆਪਣੇ ਆਪ ਨੂੰ ਪੁੱਛਣ, ਕੀ ਸਾਨੂੰ ਇਹ ਜਾਣਨ ਦਾ ਅਧਿਕਾਰ ਨਹੀਂ ਹੈ ਕਿ ਸਾਡੇ ਭਰਾ ਨਾਲ ਕੀ ਹੋਇਆ ਹੈ? ਸ਼ਵੇਤਾ ਸਿੰਘ ਨੇ ਲਿਖਿਆ, ‘ਇਹ ਸਿਆਸੀ ਏਜੰਡਾ ਕਿਉਂ ਬਣ ਗਿਆ ਹੈ? ਇਸ ਨੂੰ ਇੰਨੇ ਸੌਖੇ ਤਰੀਕੇ ਨਾਲ ਕਿਉਂ ਨਹੀਂ ਦੱਸਿਆ ਜਾ ਸਕਦਾ ਕਿ ਉਸ ਦਿਨ ਕੀ ਹੋਇਆ ਸੀ? ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਕਰ ਰਹੀ ਹਾਂ ਕਿ ਅੱਗੇ ਵਧਣ ਵਿੱਚ ਸਾਡੀ ਮਦਦ ਕਰੋ। ਸਾਨੂੰ ਇਨਸਾਫ਼ ਦਿਉ, ਜਿਸ ਦੇ ਅਸੀਂ ਹੱਕਦਾਰ ਹਾਂ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।