ਜਾਗਰਣ ਸੰਵਾਦਦਾਤਾ, ਅੰਬਾਲਾ(ਪੰਜਾਬੀ ਖਬਰਨਾਮਾ) : ਪੰਜਾਬ-ਹਰਿਆਣਾ ਦੀ ਹੱਦ ’ਤੇ ਅੰਬਾਲਾ ਦੇ ਨਜ਼ਦੀਕ ਸ਼ੰਬੂ ਬਾਰਡਰ ’ਤੇ ਪਿਛਲੇ ਪੰਜ ਮਹੀਨੇ ਪੰਜ ਦਿਨਾਂ ਤੋ ਲੱਗੇ ਬੈਰੀਕੇਡਸ ਹਾਲੇ ਨਹੀਂ ਹਟਣਗੇ। ਅੰਬਾਲਾ ਪ ੁਲਿਸ ਵਲੋਂ ਬਣਵਾਈ ਗਈ ਅੱਠ ਲੇਅਰ ਸੁਰੱਖਿਆ ਕੰਧ ਵੀ ਜਿਉਂ ਦੀ ਤਿਉਂ ਹੈ। ਹਾਲੇ ਤੱਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਟੀਮ ਨੂੰ ਵੀ ਬੈਰੀਕੇਡ ਹਟਾਉਣ ਦੇ ਨਿਰਦੇਸ਼ ਨਹੀਂ ਦਿੱਤੇ ਗੇ। ਪੱਕੇ ਬੈਰੀਕੇਡ ਐੱਨਐੱਚਏਆਈ ਨੇ ਹੀ ਲਗਾਏ ਸਨ।
ਹਾਈ ਕੋਰਟ ਰਸਤਾ ਖੋਲ੍ਹਣ ਦੇ ਆਦੇਸ਼ ਦੇ ਚੁੱਕੀ ਹੈ, ਪਰ ਪੁਲਿਸ ਨੂੰ ਸੁਪਰੀਮ ਕੋਰਟ ਦੇ ਆਦੇਸ਼ ਦਾ ਇੰਤਜ਼ਾਰ ਹੈ। ਪੁਲਿਸ ਨੂੰ ਸ਼ੱਕ ਹੈ ਕਿ ਰਸਤਾ ਖੋਲ੍ਹਦੇ ਹੀ ਕਿਸਾਨ ਟ੍ਰੈਕਟਰ ਟਰਾਲੀਆਂ ਲੈ ਕੇ ਦਿੱਲੀ ਕੂਚ ਕਰਨਗੇ ਤੇ ਪਹਿਲਾਂ ਵਾਂਗ ਹੁੱਲੜਬਾਜ਼ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ।