ਚੰਡੀਗੜ੍ਹ, 9 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਪੂਰੀ ਦੁਨੀਆ ‘ਤੇ ਛਾਏ ਹੋਏ ਹਨ। ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮਿਨਾਟੀ ਟੂਰ ਲਈ ਸੁਰਖੀਆਂ ‘ਚ ਹਨ। ਸੋਸ਼ਲ ਮੀਡੀਆ ‘ਤੇ ਦਿਲਜੀਤ ਦੇ ਕੰਸਰਟ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਪ੍ਰਸ਼ੰਸਕ ਦਿਲਜੀਤ ਦੇ ਗੀਤਾਂ ਦੇ ਦੀਵਾਨੇ ਬਣ ਚੁੱਕੇ ਹਨ ਅਤੇ ਵੱਖ ਵੱਖ ਥਾਵਾਂ ਤੇ ਹੋ ਰਹੇ ਦਿਲਜੀਤ ਦੇ ਲਾਈਵ ਸ਼ੋਅਜ਼ ਦਾ ਹਿੱਸਾ ਬਣ ਰਹੇ ਹਨ।
ਦਿਲਜੀਤ ਦੇ ਦਿਲ-ਲੁਮਿਨਾਟੀ ਟੂਰ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਕਰਯੋਗ ਹੈ ਕੀ ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਦੌਰੇ ਦੀ ਇੱਕ ਵੀਡੀਓ ਹਰ ਕਿਸੇ ਦੀ ਫੀਡ ਵਿੱਚ ਛਾਈ ਹੋਈ ਹੈ ਅਤੇ ਇਹ ਉਸ ਪਿਆਰੇ ਪਲ ਨੂੰ ਦਰਸਾਉਂਦੀ ਹੈ ਜਿਸ ਨੇ ਗਾਇਕ ਨੂੰ ਵੀ Blush ਕਰਵਾ ਦਿੱਤਾ।
ਵੀਡੀਓ ‘ਚ ਦਿਲਜੀਤ ਅਤੇ ਕਾਲੇ ਸੂਟ ‘ਚ ਇਕ ਲੜਕੀ ਸਟੇਜ ‘ਤੇ ਹਨ। ਉਹ ਭੱਜੀ-ਭੱਜੀ ਸਟੇਜ ਤੇ ਆਉਂਦੀ ਹੈ ਅਤੇ ਦਿਲਜੀਤ ਨੂੰ ਜੱਫੀ ਪਾਉਂਦੀ ਹੈ ਅਤੇ ਕੁਝ ਮਿੰਟ ਦਿਲਜੀਤ ਨਾਲ ਗਲਬਾਤ ਕਰਦੀ ਹੈ। ਇਸਤੋਂ ਬਾਅਦ ਫੈਨ ਦਿਲਜੀਤ ਦਾ ਹੱਥ ਚੁੰਮਦੀ ਹੈ ਅਤੇ ਦਿਲਜੀਤ ਨੂੰ ਉਸਦੇ ਕਾਲੇ ਸੂਟ ਤੇ ਇੱਕ ਗੀਤ ਗਾਉਣ ਲਈ ਕਹਿੰਦੀ ਹੈ, ਜਿਸ ਤੋਂ ਬਾਅਦ ਗਾਇਕ ਮਜਬੂਰ ਹੋ ਜਾਂਦਾ ਹੈ ਅਤੇ ਲੜਕੀ ਦੇ ਗਾਣੇ ਦੀ ਰਿਕਵੈਸਟ ਨੂੰ ਪੂਰਾ ਕਰਦਾ ਹੈ।
ਇਸ ਮੌਕੇ ਲੜਕੀ ਬਹੁਤ ਖੁਸ਼ ਅਤੇ ਇਮੋਸ਼ਨਲ ਨਜ਼ਰ ਆ ਰਹੀ ਹੈ, ਜਦੋ ਦਿਲਜੀਤ ਗਾਉਂਦਾ ਹੈ ਤਾਂ ਲੜਕੀ ਨੱਚਦੀ ਨਜ਼ਰ ਆ ਰਹੀ ਹੈ। ਕਾਬਿਲੇਗੌਰ ਹੈ ਕੀ ਜਦੋਂ ਲੜਕੀ ਸਟੇਜ ਤੋਂ ਬਾਹਰ ਨਿਕਲਦੀ ਹੈ, ਤਾਂ ਦਿਲਜੀਤ ਦਰਸ਼ਕਾਂ ਵੱਲ ਵੇਖਦਾ ਹੈ, ਮੁਸਕਰਾਉਂਦਾ ਹੈ ਅਤੇ ਉਸਦਾ ਮੂੰਹ ਲਾਲ ਹੋ ਜਾਂਦਾ ਹੈ। ਜਿਸ ਕਰਕੇ ਫੈਨਜ਼ ਵੱਖ-ਵੱਖ ਤਰ੍ਹਾਂ ਦੀ ਟਿੱਪਣੀ ਕਰ ਰਹੇ ਹਨ।
ਇੱਕ ਪ੍ਰਸ਼ੰਸਕ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਇਸੇ ਵੀਡੀਓ ਤੇ ਲਿਖਿਆ ਕੀ , ‘ਕੁੜੀ ਨੇ ਦਿਲਜੀਤ ਦੇ ਕੋਲ ਪਹੁੰਚ ਕੇ ਉਸਦਾ ਹੱਥ ਚੁੰਮਿਆ, ਅਤੇ ਫਿਰ ਉਸਨੂੰ ਜੱਫੀ ਪਾ ਲਈ। ਬਦਲੇ ਵਿੱਚ, ਦਿਲਜੀਤ ਨੇ ਉਸਨੂੰ ਆਪਣੇ ਦਸਤਾਨੇ ਦਿੱਤੇ। ਇਸ ਤੋਂ ਬਾਅਦ, ਉਸਨੇ ਆਪਣੇ ਸੂਟ ਵੱਲ ਵੇਖਿਆ, ਅਤੇ ਇੱਕ ਗੀਤ ਦੀ ਫ਼ਰਮਾਇਸ਼ ਕੀਤੀ। ਜਿਸ ਤੋਂ ਬਾਅਦ ਲੜਕੀਨੇ ਡਾਂਸ ਕੀਤਾ। ਅਤੇ ਆਦਰ ਨਾਲ *ਨਮਸਤੇ* ਕੀਤੀ, ਉਸਨੇ ਉਸਨੂੰ ਦੁਬਾਰਾ ਗਲੇ ਲਗਾਇਆ, ਅਤੇ ਫਿਰ ਉਹ ਪਿੱਛੇ ਮੁੜਿਆ, ਅਸਮਾਨ ਵੱਲ ਵੇਖਿਆ, ਅਤੇ ਚੁੱਪਚਾਪ ਧੰਨਵਾਦ ਕੀਤਾ, ਦਿਲਜੀਤ ਹੈਰਾਨ ਸੀ।”
ਵੇਖੋ ਵੀਡੀਓ: https://youtube.com/shorts/KSsrVHMxYDA?si=up568y1HFt9QSM3Q
“ਅਜਿਹਾ ਜਾਪਦਾ ਸੀ ਜਿਵੇਂ ਉਹ ਇਸ ਗੱਲ ਤੋਂ ਹੈਰਾਨ ਸੀ ਕੀ ਫੈਨਜ਼ ਉਸ ਨੂੰ ਮਿਲਣ ਲਈ ਕਿਵੇਂ ਸੰਘਰਸ਼ ਕਰਦੇ ਹਨ, ਲੋਕ ਉਸ ਲਈ ਪਾਗਲ ਹੋ ਰਹੇ ਹਨ। ਉਸਦੀ ਨੀਅਤ ਮਾੜੀ ਨਹੀਂ ਸੀ; ਉਹ ਸਿਰਫ਼ ਹਰ ਚੀਜ਼ ਲਈ ਸ਼ੁਕਰਗੁਜ਼ਾਰ ਮਹਿਸੂਸ ਕਰ ਰਿਹਾ ਸੀ। ਦਿਲਜੀਤ ਨੇ ਲੜਕੀ ਨੂੰ ਵੀ ਆਸ਼ੀਰਵਾਦ ਦਿੱਤਾ।
ਦਿਲਜੀਤ ਦੇ ਦਿਲ-ਲੁਮਿਨਾਟੀ ਟੂਰ ਦੀਆਂ ਤਰੀਕਾਂ
ਲਖਨਊ (22 ਨਵੰਬਰ), ਪੁਣੇ (24 ਨਵੰਬਰ), ਕੋਲਕਾਤਾ (30 ਨਵੰਬਰ), ਬੈਂਗਲੁਰੂ (6 ਦਸੰਬਰ), ਇੰਦੌਰ (8 ਦਸੰਬਰ) ਦੇ ਲਾਈਵ ਸ਼ੋਅਜ਼ ਹੋ ਚੁੱਕੇ ਹਨ। ਹੁਣ ਚੰਡੀਗੜ੍ਹ (14 ਦਸੰਬਰ) ਅਤੇ ਗੁਹਾਟੀ (29 ਦਸੰਬਰ) ਵਿੱਚ ਪ੍ਰਦਰਸ਼ਨ ਦੇ ਨਾਲ ਦਿਲਜੀਤ ਦਾ ਦਿਲ-ਲੁਮੀਨਾਤੀ ਟੂਰ ਜਾਰੀ ਰਹੇਗਾ।