7 ਜੂਨ (ਪੰਜਾਬੀ ਖਬਰਨਾਮਾ):ਖੁਦ ਨੂੰ ਫਿੱਟ ਰੱਖਣ ਲਈ ਲੋਕ ਸਾਰਾ ਦਿਨ ਜਿੰਮ ‘ਚ ਰਹਿੰਦੇ ਹਨ। ਰੋਜ਼ਾਨਾ ਕਸਰਤ ਕਰਨ ਨਾਲ ਵਿਅਕਤੀ ਐਕਟਿਵ ਅਤੇ ਸਿਹਤਮੰਦ ਰਹਿੰਦਾ ਹੈ। ਪਰ ਜ਼ਿਆਦਾ ਕਸਰਤ ਕਰਨ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਫਾਇਦਿਆਂ ਬਾਰੇ ਹੀ ਨਹੀਂ, ਸਗੋਂ ਜ਼ਿਆਦਾ ਕਸਰਤ ਕਰਨ ਦੇ ਨੁਕਸਾਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ।

ਜ਼ਿਆਦਾ ਕਸਰਤ ਕਰਨ ਦੇ ਨੁਕਸਾਨ:

ਮਾਸਪੇਸ਼ੀਆਂ ‘ਚ ਦਰਦ: ਜ਼ਰੂਰਤ ਤੋਂ ਜ਼ਿਆਦਾ ਕਸਰਤ ਕਰਨ ਨਾਲ ਵਿਅਕਤੀ ਦੀਆਂ ਮਾਸਪੇਸ਼ੀਆਂ ‘ਤੇ ਗਲਤ ਅਸਰ ਪੈਂਦਾ ਹੈ, ਜਿਸ ਕਰਕੇ ਸਰੀਰ ‘ਚ ਦਰਦ ਅਤੇ ਕੰਮਜ਼ੋਰੀ ਹੋਣ ਲੱਗਦੀ ਹੈ। ਇਸਦੇ ਨਾਲ ਹੀ, ਹੱਡੀਆਂ ‘ਤੇ ਵੀ ਬੂਰਾ ਅਸਰ ਪੈਂਦਾ ਹੈ। ਜ਼ਿਆਦਾ ਕਸਰਤ ਕਰਨ ਨਾਲ ਹੱਡੀਆਂ ‘ਤੇ ਲਗਾਤਾਰ ਦਬਾਅ ਪੈਂਦਾ ਹੈ, ਜਿਸ ਕਰਕੇ ਸਟ੍ਰੈਸ ਫ੍ਰੈਕਚਰ ਹੋ ਸਕਦਾ ਹੈ। ਜੇਕਰ ਸਟ੍ਰੈਸ ਫ੍ਰੈਕਚਰ ਦਾ ਸਹੀ ਸਮੇਂ ‘ਤੇ ਇਲਾਜ ਨਾ ਕਰਵਾਇਆ ਜਾਵੇ, ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੈਲਸ਼ੀਅਮ ਦੀ ਕਮੀ: ਜ਼ਿਆਦਾ ਕਸਰਤ ਕਰਨ ਨਾਲ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ। ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਕੈਲਸ਼ੀਅਮ ਦੀ ਕਮੀ ਕਰਕੇ ਓਸਟੀਓਪਰੋਰਰੋਵਸਸ ਦਾ ਖਤਰਾ ਵੱਧ ਜਾਂਦਾ ਹੈ।

ਦਿਲ ਨਾਲ ਜੁੜੀਆਂ ਸਮੱਸਿਆਵਾਂ: ਜ਼ਿਆਦਾ ਕਸਰਤ ਕਰਨ ਨਾਲ ਵਿਅਕਤੀ ਦਾ ਸਰੀਰ ਜ਼ਿਆਦਾ ਐਨਰਜ਼ੀ ਬਣਾਉਣ ਲੱਗਦਾ ਹੈ, ਜਿਸ ਕਰਕੇ ਕਈ ਲੋਕਾਂ ਨੂੰ ਕਸਰਤ ਕਰਦੇ ਸਮੇਂ ਸਾਹ ਫੁੱਲਣ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਵਿਅਕਤੀ ਦਾ ਦਿਲ ਸਰੀਰ ਨੂੰ ਜ਼ਿਆਦਾ ਆਕਸੀਜਨ ਸਪਲਾਈ ਕਰਨ ਲੱਗਦਾ ਹੈ, ਜਿਸ ਕਰਕੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।