(ਪੰਜਾਬੀ ਖਬਰਨਾਮਾ) 17 ਮਈ ਨਵੀਂ ਦਿੱਲੀ : ਮੁਲਾਜ਼ਮ ਭਵਿੱਖ ਨਿਧੀ ਸੰਗਠਨ ਨੇ ਆਪਣੇ ਯੂਜ਼ਰਜ਼ ਨੂੰ ਖੁਸ਼ਖਬਰੀ ਦਿੱਤੀ ਹੈ। ਈਪੀਐਫਓ ਨੇ ਰਿਹਾਇਸ਼, ਵਿਆਹ ਤੇ ਸਿੱਖਿਆ ਲਈ ਆਟੋ-ਕਲੇਮ ਸੈਟਲਮੈਂਟ ਦੀ ਸਹੂਲਤ ਸ਼ੁਰੂ ਕੀਤੀ ਹੈ। ਹੁਣ ਤੁਹਾਨੂੰ ਐਡਵਾਂਸ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਲੇਮ ਕਰਨ ਦੇ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਖਾਤੇ ਵਿੱਚ ਪੈਸੇ ਜਮ੍ਹਾਂ ਹੋ ਜਾਣਗੇ।

ਆਟੋ ਕਲੇਮ ਸੈਟਲਮੈਂਟ ਦੀ ਲਿਮਟ ਵਧਾ ਦਿੱਤੀ ਗਈ ਹੈ। ਇਸ ਨੂੰ 50,000 ਤੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤਾ ਗਿਆ ਹੈ। ਕਿਰਤ ਮੰਤਰਾਲੇ ਅਨੁਸਾਰ, ਈਪੀਐਫ ਸਕੀਮ 1952 ਦੇ ਪੈਰਾ 68K (ਸਿੱਖਿਆ ਤੇ ਵਿਆਹ) ਅਤੇ 68ਬੀ ਹਾਊਸਿੰਗ ਅਧੀਨ ਦਾਅਵਿਆਂ ਨੂੰ ਆਟੋ-ਕਲੇਮ ਸੈਟਲਮੈਂਟ ਸਹੂਲਤ ਅਧੀਨ ਲਿਆਂਦਾ ਗਿਆ ਹੈ। ਇਸਦੇ ਲਈ EPFO ​​ਨੇ ਆਟੋ ਕਲੇਮ ਸਲਿਊਸ਼ਨ ਲਾਂਚ ਕੀਤਾ ਹੈ।

3 ਤੋਂ 4 ਦਿਨਾਂ ‘ਚ ਹੋਵੇਗਾ ਕਲੇਮ ਸੈਟਲਮੈਂਟ

ਤੁਹਾਨੂੰ ਦੱਸ ਦੇਈਏ ਕਿ ਆਟੋ ਸੈਟਲਮੈਂਟ ‘ਚ ਮਨੁੱਖੀ ਦਖਲ ਦੀ ਕੋਈ ਲੋੜ ਨਹੀਂ ਹੋਵੇਗੀ। ਕੇਵਾਈਸੀ ਤੇ ਬੈਂਕ ਵੈਰੀਫਿਕੇਸ਼ਨ ਰਾਹੀਂ ਕੀਤਾ ਜਾਣ ਵਾਲਾ ਕਲੇਮ ਆਟੋਮੈਟਿਕ ਤਰੀਕ ਨਾਲ ਹੋਵੇਗਾ। ਜਿੱਥੇ ਪਹਿਲਾਂ ਅਗਾਊਂ ਕਲੇਮ ਸੈਟਲਮੈਂਟ ਲਈ 10 ਤੋਂ 15 ਦਿਨ ਲੱਗ ਜਾਂਦੇ ਸਨ। ਹੁਣ ਇਹ 3 ਤੋਂ 4 ਦਿਨਾਂ ‘ਚ ਪੂਰਾ ਹੋ ਜਾਵੇਗਾ।

ਕਲੇਮ ਰਿਟਰਨ ਜਾਂ ਰਿਜੈਕਟ ਨਹੀਂ ਹੋਵੇਗਾ

ਜੇਕਰ ਐਡਵਾਂਸ ਪੈਸੇ ਲਈ ਕੋਈ ਕਲੇਮ ਸੈਟਲਮੈਂਟ ਆਈਟੀ ਸਿਸਟਮ ਰਾਹੀਂ ਨਹੀਂ ਹੁੰਦਾ ਹੈ ਤਾਂ ਰਿਟਰਨ ਜਾਂ ਰਿਜੈਕਟ ਨਹੀਂ ਹੋਵੇਗਾ। ਇਸ ਕਲੇਮ ਨੂੰ ਅਪਰੂਵਲ ਜ਼ਰੀਏ ਸੈਟਲ ਕੀਤਾ ਜਾਵੇਗਾ। ਇਹ ਨਵੀਂ ਪ੍ਰਣਾਲੀ 6 ਮਈ 2024 ਤੋਂ ਲਾਗੂ ਕੀਤੀ ਗਈ ਹੈ।

ਈਪੀਐਫਓ ਅਨੁਸਾਰ, ਵਿੱਤੀ ਸਾਲ 2023-24 ਦੌਰਾਨ 4.45 ਕਰੋੜ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 2.84 ਕਰੋੜ ਦਾਅਵੇ ਫੰਡ ਕਢਵਾਉਣ ਨੂੰ ਲੈ ਕੇ ਸਨ। ਲੋਕਾਂ ਨੇ ਮੈਡੀਕਲ, ਵਿਆਹ ਤੇ ਪੜ੍ਹਾਈ ਲਈ ਦਾਅਵੇ ਕੀਤੇ ਸਨ। 89.52 ਲੱਖ ਦਾਅਵਿਆਂ ਦਾ ਆਟੋ-ਮੋਡ ਰਾਹੀਂ ਨਿਪਟਾਰਾ ਕੀਤਾ ਗਿਆ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।