10 ਸਤੰਬਰ 2024 : ਭਾਰਤ ਵਿੱਚ ਮੰਕੀਪੌਕਸ ਜਾਂ ਐਮਪੌਕਸ ਦਾ ਇੱਕ ਸ਼ੱਕੀ ਕੇਸ ਪਾਇਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਦੇਸ਼ ਤੋਂ ਪਰਤੇ ਇੱਕ ਵਿਅਕਤੀ ਵਿੱਚ ਐਮਪੌਕਸ ਦੇ ਲੱਛਣ ਪਾਏ ਗਏ ਹਨ। ਉਸ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਕੇਂਦਰ ਵੱਲੋਂ ਸਾਰੇ ਸੂਬਿਆਂ ਲਈ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਮੰਕੀਪੌਕਸ ਨੂੰ ਲੈ ਕੇ WHO ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਮੰਤਰਾਲੇ ਨੇ ਕੰਨਟੈਕਟ ਟਰੇਸਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਸ਼ੱਕੀ ਮਰੀਜ਼ ਦੇ ਸੰਪਰਕ ਵਿਚ ਕੌਣ-ਕੌਣ ਆਇਆ। ਉਸ ਦੀ ਟਰੈਵਲ ਹਿਸਟਰੀ ਵੀ ਕੱਢੀ ਜਾ ਰਹੀ ਹੈ।
ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। WHO ਨੇ 14 ਅਗਸਤ ਨੂੰ ਮੰਕੀ ਪੌਕਸ ਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਸੀ।