27 ਜੂਨ (ਪੰਜਾਬੀ ਖਬਰਨਾਮਾ):ਹਾਥੀਆਂ ਦੇ ਇਕ ਝੂੰਡ ਨੇ ਬੰਗਲਾਦੇਸ਼ ਸਰਹੱਦ ਉਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਉਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਜਵਾਨ ਦੀ ਮੌਤ ਹੋ ਗਈ ਹੈ। ਹਾਥੀ ਕੰਡਿਆਲੀ ਤਾਰ ਤੋੜ ਕੇ ਸਰਹੱਦ ਦੇ ਅੰਦਰ ਆਣ ਵੜੇ ਤੇ ਜਵਾਨਾਂ ਉਤੇ ਹਮਲਾ ਕਰ ਦਿੱਤਾ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਸਬ-ਇੰਸਪੈਕਟਰ ਦੇ ਰੈਂਕ ਦੇ ਬੀਐਸਐਫ ਅਧਿਕਾਰੀ ਰਾਜਬੀਰ ਸਿੰਘ ਬੁੱਧਵਾਰ ਸਵੇਰੇ ਪੱਛਮੀ ਗਾਰੋ ਪਹਾੜੀਆਂ ਦੇ ਡਾਲੂ ਖੇਤਰ ਵਿੱਚ ਸਰਹੱਦ ‘ਤੇ ਡਿਊਟੀ ਉਤੇ ਤਾਇਨਾਤ ਸੀ। ਇਸ ਦੌਰਾਨ ਜੰਗਲੀ ਹਾਥੀਆਂ ਦੇ ਇੱਕ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਹਾਈ ਅਚਾਨਕ BSF ਜਵਾਨਾਂ ‘ਤੇ ਟੁੱਟ ਪਏ। ਹਮਲੇ ‘ਚ 1 ਜਵਾਨ ਦੀ ਮੌਤ ਹੋ ਗਈ ਹੈ। ਹਾਥੀ ਸਰਹੱਦ ਪਾਰ ਕਰਕੇ ਦਾਖਲ ਹੋਏ ਸਨ। ਹਾਥੀਆਂ ਨੇ ਰਿਵਾਇਤੀ ਗਲਿਆਰਾ ਵੀ ਉਜਾੜ ਕੇ ਰੱਖ ਦਿੱਤਾ।

ਇਹ ਜਵਾਨ ਸਰਹੱਦ ‘ਤੇ ਤਾਇਨਾਤ ਸਨ। ਵਾਇਰਲ ਹੋਈ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਹਾਥੀ ਕੰਡਿਆਲੀ ਤਾਰ ਤੋੜ ਕੇ ਸਰਹੱਦ ਅੰਦਰ ਦਾਖਲ ਹੁੰਦੇ ਹਨ ਅਤੇ ਜਵਾਨਾਂ ਉਤੇ ਹਮਲਾ ਕਰ ਦਿੰਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।