ਪਟਨਾ/13 ਅਪ੍ਰੈਲ : ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਨੇ ਸ਼ਨੀਵਾਰ ਲੋਕ ਸਭਾ ਚੋਣਾਂ ਲਈ ਆਪਣੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਜੇ ਵਿਰੋਧੀ ਗਠਜੋੜ ਇੰਡੀਆ ਸਰਕਾਰ ਬਣਾਉਂਦਾ ਹੈ ਤਾਂ ਦੇਸ਼ ਭਰ ਵਿੱਚ ਇੱਕ ਕਰੋੜ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ । ਆਰਜੇਡੀ ਨੇ ਆਪਣੇ ਚੋਣ ਮਨੋਰਥ ਪੱਤਰ ਨੂੰ ਪਰਿਵਰਤਨ ਪੱਤਰ ਦਾ ਨਾਮ ਦਿੱਤਾ ਹੈ। ਇੱਥੇ ਮੈਨੀਫੈਸਟੋ ਜਾਰੀ ਕਰਦੇ ਹੋਏ ਯਾਦਵ ਨੇ ਕਿਹਾ, ‘ਅਸੀਂ ਅੱਜ ਪਰਿਵਰਤਨ ਪੱਤਰ ਜਾਰੀ ਕੀਤਾ ਹੈ, ਅਸੀਂ 2024 ਦੀਆਂ ਚੋਣਾਂ ਲਈ 24 ਵਾਅਦੇ ਲੈ ਕੇ ਆਏ ਹਾਂ। ਅੱਜ ਅਸੀਂ ਬਿਹਾਰ ਦੇ ਵਿਕਾਸ ਲਈ ਜੋ ਵੀ ਵਾਅਦਾ ਕਰਾਂਗੇ, ਅਸੀਂ ਉਸ ਨੂੰ ਪੂਰਾ ਕਰਾਂਗੇ।