bhagwant maan

ਦਿੱਲੀ, 31 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਛਾਪੇਮਾਰੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ। ਦੱਸ ਦੇਈਏ ਕਿ CM ਮਾਨ ਦੇ ਦਿੱਲੀ ਸਥਿਤ ਸਰਕਾਰੀ ਨਿਵਾਸ ਕਪੂਰਥਲਾ ਹਾਊਸ ‘ਚ ਰੇਡ ਕਰਨ ਪਹੁੰਚੀ FST ਦੀ ਟੀਮ ਦੇ ਅਧਿਕਾਰੀ ਕਪੂਰਥਲਾ ਹਾਊਸ ‘ਚੋਂ ਬਾਹਰ ਆ ਗਏ ਹਨ। ਟੀਮ ਕਰੀਬ 15 ਕੁ ਮਿੰਟਾਂ ‘ਚ ਰੇਡ ਕਰਕੇ ਬਾਹਰ ਆ ਗਈ ਹੈ।

ਬਾਹਰ ਆਏ ਅਧਿਕਾਰੀ ਦਾ ਕਹਿਣਾ ਹੈ ਕਿ ਕੁੱਝ ਕਮਰਿਆਂ ਨੂੰ ਤਾਲਾ ਲੱਗਿਆ ਹੋਇਆ ਸੀ।

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਸਰਕਾਰੀ ਨਿਵਾਸ ‘ਤੇ ਈਸੀ ਦੀ ਟੀਮ ਨੇ ਰੇਡ ਮਾਰੀ ਹੈ। ਚੋਣ ਕਮਿਸ਼ਨ ਦੀ ਟੀਮ ਸੀਐਮ ਮਾਨ ਦੇ ਘਰ ਕਪੂਰਥਲਾ ਹਾਊਸ ਪਹੁੰਚੀ।
ਭਗਵੰਤ ਮਾਨ ਦਿੱਲੀ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਉਹ ਆਮ ਆਦਮੀ ਲਈ ਵੋਟਾਂ ਮੰਗ ਰਹੇ ਹ । ਨਾਲ ਹੀ ਪਾਰਟੀ ਦੇ ਏਜੇਂਡੇ ਜਨਤਾ ਤੱਕ ਪਹੁੰਚਣ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਗੌਰਤਲਬ ਹੈ ਕਿ CM ਮਾਨ ਦਿੱਲੀ ਵਿਚ ਕਪੂਰਥਲਾ ਹਾਊਸ ਵਿਚ ਹੀ ਰੁਕਦੇ ਹਨ।

ਸੰਖੇਪ
ਦਿੱਲੀ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਨਿਵਾਸ ਕਪੂਰਥਲਾ ਹਾਊਸ ਵਿੱਚ FST ਦੀ ਟੀਮ ਨੇ ਛਾਪੇਮਾਰੀ ਕੀਤੀ। ਟੀਮ ਨੇ ਕਰੀਬ 15 ਮਿੰਟਾਂ ਵਿੱਚ ਛਾਪੇਮਾਰੀ ਕਰਕੇ ਨਿਵਾਸ ਤੋਂ ਬਾਹਰ ਆ ਗਈ ਹੈ। ਇਸ ਘਟਨਾ ਨਾਲ ਸਿਆਸੀ ਹਲਚਲ ਉੱਠੀ ਹੈ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।