internet scam

18 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਟੌਹਰ ਦਿਖਾਉਣ ਲਈ ਇਕ ਵਿਅਕਤੀ ਨੇ ਇੰਟਰਨੈੱਟ ਮੀਡੀਆ ’ਤੇ ਦਾਅਵਾ ਕਰ ਦਿੱਤਾ ਕਿ ਉਸ ਨੇ 50 ਕਰੋੜ ਰੁਪਏ ਵਿਚ ਸੰਸਾਰ ਦਾ ਸਭ ਤੋਂ ਮਹਿੰਗਾ ਕੁੱਤਾ ਵਿਦੇਸ਼ ਤੋਂ ਮੰਗਵਾਇਆ ਹੈ। ਇਹ ਦਾਅਵਾ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਤ ਹੋਣ ਮਗਰੋਂ ਵਿਦੇਸ਼ੀ ਕਰੰਸੀ ਐਕਸਚੇਂਜ ਨਿਯਮਾਂ ਦੀ ਬੁਨਿਆਦ ’ਤੇ ਈਡੀ ਨੇ ਸ਼ਿਕਾਇਤ ਦਰਜ ਕਰ ਲਈ। ਈਡੀ ਦੀ ਟੀਮ ਇਸ ਸ਼ਖ਼ਸ ਦੇ ਘਰ ਪੁੱਜ ਗਈ ਤੇ ਛਾਪਾਮਾਰੀ ਕੀਤੀ ਹਾਲਾਂਕਿ ਇਹ ਦਾਅਵਾ ਝੂਠਾ ਸਾਬਤ ਹੋਇਆ ਹੈ। ਸੂਤਰਾਂ ਮੁਤਾਬਕ ਫੋਕੀ ਸ਼ੋਹਰਤ ਹਾਸਿਲ ਕਰਨ ਲਈ ਇਸ ਵਿਅਕਤੀ ਨੇ ਕਿਸੇ ਕੁੱਤੇ ਦੀਆਂ ਤਸਵੀਰਾਂ ਵੀ ਇੰਟਰਨੈੱਟ ’ਤੇ ਅਪਲੋਡ ਕੀਤੀਆਂ ਸਨ। ਇਸ ਕੁੱਤੇ ਦੀ ਕੀਮਤ ਇਕ ਲੱਖ ਰੁਪਏ ਵੀ ਨਹੀਂ ਹੈ। ਈਡੀ ਨੇ ਸ਼ਿਕਾਇਤ ਦਰਜ ਕਰਨ ਮਗਰੋਂ ਕੋਈ ਅਧਿਰਾਕਤ ਪ੍ਰਗਟਾਵਾ ਨਹੀਂ ਕੀਤਾ ਹੈ।

ਸੰਖੇਪ: ਇੰਟਰਨੈੱਟ ‘ਤੇ 50 ਕਰੋੜ ਦਾ ਕੁੱਤਾ ਮੰਗਵਾਉਣ ਦਾ ਜ਼ਿਕਰ ਕਰਨ ਵਾਲੇ ਵਿਅਕਤੀ ਦੇ ਘਰ ED ਦੀ ਟੀਮ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।