24 ਜੂਨ (ਪੰਜਾਬੀ ਖਬਰਨਾਮਾ):ਪਹਿਲੇ ਮੈਚ ਵਿਚ ਸਲੋਵਾਕੀਆ ਤੋਂ ਮਿਲੀ ਹਾਰ ਦੇ ਸਦਮੇ ਤੋਂ ਉਭਰਦੇ ਹੋਏ ਬੈਲਜੀਅਮ ਨੇ ਸ਼ਨੀਵਾਰ ਨੂੰ ਯੂਰਪੀਅਨ ਫੁਟਬਾਲ ਚੈਂਪੀਅਨਸ਼ਿਪ ਦੇ ਮੈਚ ਵਿਚ ਰੋਮਾਨੀਆ ਨੂੰ 2-0 ਨਾਲ ਹਰਾ ਦਿੱਤਾ। ਯੂਰੀ ਟਾਈਲਮੈਨਸ ਨੇ ਦੂਜੇ ਮਿੰਟ ਵਿਚ ਪਹਿਲਾ ਗੋਲ ਕੀਤਾ ਜਦੋਂ ਕਿ ਕੇਵਿਨ ਡਿਬਰੂਨ ਨੇ ਦੂਜੇ ਹਾਫ ਵਿਚ ਦੂਜਾ ਗੋਲ ਕੀਤਾ। ਇਸ ਤੋਂ ਪਹਿਲਾਂ ਰੋਮੇਲੂ ਲੁਕਾਕੂ ਨੇ ਵੀ ਕੇਵਿਨ ਡੀਬਰੂਨ ਦੇ ਪਾਸ ‘ਤੇ ਸ਼ਾਨਦਾਰ ਗੋਲ ਕੀਤਾ ਸੀ ਪਰ ਉਹ ਵੀਏਆਰ ਵਿਚ ਆਫਸਾਈਡ ਪਾਇਆ ਗਿਆ। ਪਿਛਲੇ ਮੈਚ ਵਿਚ ਵੀ ਉਸ ਦੇ ਦੋ ਗੋਲ ਆਫਸਾਈਡ ਕਾਰਨ ਰੱਦ ਹੋ ਗਏ ਸਨ। ਬੈਲਜੀਅਮ ਦੇ ਰਾਜਾ ਫਿਲਿਪ ਤੇ ਮਹਾਰਾਣੀ ਮੈਥਿਲਡੇ ਵੀ ਮੈਚ ਦੇਖਣ ਪਹੁੰਚੇ।

ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ 2022 ਵਿਸ਼ਵ ਕੱਪ ਤੋਂ ਗਰੁੱਪ ਗੇੜ ਵਿਚ ਹੀ ਬਾਹਰ ਹੋ ਗਈ ਸੀ। ਇਸ ਜਿੱਤ ਤੋਂ ਬਾਅਦ ਹੁਣ ਗਰੁੱਪ ਈ ਦੀਆਂ ਸਾਰੀਆਂ ਚਾਰ ਟੀਮਾਂ ਦੇ ਤਿੰਨ-ਤਿੰਨ ਅੰਕ ਹੋ ਗਏ ਹਨ ਅਤੇ ਉਨ੍ਹਾਂ ਨੇ ਬੁੱਧਵਾਰ ਨੂੰ ਆਖਰੀ ਗਰੁੱਪ ਮੈਚ ਖੇਡਣਾ ਹੈ। ਬੈਲਜੀਅਮ ਦਾ ਸਾਹਮਣਾ ਯੂਕਰੇਨ ਨਾਲ ਹੋਵੇਗਾ ਅਤੇ ਰੋਮਾਨੀਆ ਦਾ ਸਾਹਮਣਾ ਸਲੋਵਾਕੀਆ ਨਾਲ ਹੋਵੇਗਾ।

ਰੋਨਾਲਡੋ ਨਾਲ ‘ਸੈਲਫੀ’ ਦੀ ਘਟਨਾ ਤੋਂ ਬਾਅਦ ਵਧਾਈ ਸੁਰੱਖਿਆ

ਫਰੈਂਕਫਰਟ (ਏਪੀ) – ਸਟਾਰ ਫੁਟਬਾਲਰ ਕਿ੍ਸਟੀਆਨੋ ਰੋਨਾਲਡੋ ਨਾਲ ਘੱਟੋ-ਘੱਟ ਛੇ ਪ੍ਰਸ਼ੰਸਕਾਂ ਦੁਆਰਾ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਖਿਡਾਰੀਆਂ ਤੱਕ ਪਹੁੰਚਣ ਤੋਂ ਰੋਕਣ ਲਈ ਯੂਰਪੀਅਨ ਚੈਂਪੀਅਨਸ਼ਿਪ ਦੌਰਾਨ ਸੁਰੱਖਿਆ ਵਧਾ ਦਿੱਤੀ ਜਾਵੇਗੀ। ਯੂਈਐਫਏ ਨੇ ਐਤਵਾਰ ਨੂੰ ਕਿਹਾ ਕਿ ਜਰਮਨੀ ਦੇ 10 ਸਟੇਡੀਅਮਾਂ ‘ਤੇ ਵਾਧੂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਹਾਲਾਂਕਿ ਯੋਜਨਾ ਬਾਰੇ ਕੋਈ ਵੇਰਵੇ ਨਹੀਂ ਦਿੱਤੇ ਗਏ ਹਨ। ਯੂਏਫਾ ਨੇ ਕਿਹਾ ਕਿ ਪਿਚ ਵਿੱਚ ਦਾਖਲ ਹੋਣ ਦੀ ਕੋਈ ਵੀ ਕੋਸ਼ਿਸ਼ ਸਟੇਡੀਅਮ ਦੇ ਨਿਯਮਾਂ ਦੀ ਉਲੰਘਣਾ ਹੋਵੇਗੀ ਅਤੇ ਨਤੀਜੇ ਵਜੋਂ ਸਟੇਡੀਅਮ ਤੋਂ ਬਾਹਰ ਕੱਢਿਆ ਜਾਵੇਗਾ, ਟੂਰਨਾਮੈਂਟ ਦੇ ਸਾਰੇ ਮੈਚਾਂ ਤੋਂ ਪਾਬੰਦੀ ਲਗਾਈ ਜਾਵੇਗੀ ਅਤੇ ਮੈਦਾਨ ਵਿਚ ਦਾਖਲ ਹੋਣ ਲਈ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਜਾਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।