20 ਅਗਸਤ 2024 : ਜੰਮੂ-ਕਸ਼ਮੀਰ ( Jammu Kashmir) ‘ਚ ਮੰਗਲਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ (Tremors felt) ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਬਾਰਾਮੂਲਾ ‘ਚ 4.9 ਤੀਬਰਤਾ (magnitude 4.9 on Richter scale) ਮਾਪੀ ਗਈ। ਭੂਚਾਲ ਕਾਰਨ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਪੁਣਛ ਤੋਂ ਵੀ ਧਰਤੀ ਹਿੱਲਣ ਦੀ ਖ਼ਬਰ ਹੈ। ਫਿਲਹਾਲ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।