ਹਰਿਆਣਾ, 26 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਹਰਿਆਣਾ ਦੇ ਸੋਨੀਪਤ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਇਸ ਸਬੰਧੀ ਪੋਸਟ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ। ਇਸ ਦੌਰਾਨ ਲੋਕ ਆਪਣੇ ਘਰਾਂ ਤੋਂ ਬਾਹਰ ਨਿੱਕਲ ਆਏ ਸਨ।

ਕੌਮੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਮੁਤਾਬਕ ਵੀਰਵਾਰ ਨੂੰ ਹਰਿਆਣਾ ਦੇ ਸੋਨੀਪਤ ਵਿਚ ਰਿਕਟਰ ਪੈਮਾਨੇ ਉਤੇ 2.6 ਦੀ ਤੀਬਰਤਾ ਨਾਲ ਭੁਚਾਲ ਆਇਆ।

ਭਾਰਤੀ ਸਮੇਂ ਅਨੁਸਾਰ ਭੁਚਾਰ ਸਵੇਰੇ 09:42 ਵਜੇ ਆਇਆ ਜਿਸ ਦਾ ਕੇਂਦਰ 28.82 ਡਿਗਰੀ ਉੱਤਰ ਅਕਸ਼ਾਂਸ਼ ਅਤੇ ਲੰਬਕਾਰ 76.90 ਡਿਗਰੀ ਉਤੇ 10 ਕਿਲੋਮੀਟਰ ਦੀ ਡੂੰਘਾਈ ਉਤੇ ਰਿਕਾਰਡ ਕੀਤਾ ਗਿਆ। ਇਸ ਤੋਂ ਪਹਿਲਾਂ ਬੀਤੇ ਦਿਨ ਦੁਪਹਿਰ ਸਮੇਂ ਹਰਿਆਣਾ ਦੇ ਰੋਹਤਕ, ਸੋਨੀਪਤ ਅਤੇ ਪਾਣੀਪਤ ਵਿਚ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ।

ਸੰਖੇਪ
ਭੂਚਾਲ ਦੇ ਤੇਜ਼ ਝਟਕਿਆਂ ਨੇ ਲੋਕਾਂ ਵਿੱਚ ਘਬਰਾਹਟ ਫੈਲਾ ਦਿੱਤੀ, ਜਿਸ ਨਾਲ ਕਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਮੋੜੀ ਜਗ੍ਹਾ 'ਤੇ ਲੋਕ ਸੜਕਾਂ 'ਤੇ ਖੜੇ ਹੋ ਗਏ, ਜਦਕਿ ਬਚਾਅ ਕਾਰਜ ਲਈ ਤਦਬੀਰਾਂ ਜਾਰੀ ਹੋਈਆਂ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।