19 ਅਗਸਤ 2024 : ਅਮਰੀਕਾ ‘ਚ ਮੰਦੀ ਦਾ ਡਰ ਘੱਟ ਹੋਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਦੌਰ ਵਾਪਸ ਆਇਆ ਹੈ। ਸ਼ੁੱਕਰਵਾਰ ਨੂੰ ਸੈਂਸੈਕਸ (Sensex) ‘ਚ ਲਗਪਗ 2 ਫ਼ੀਸਦ ਦਾ ਉਛਾਲ ਦਿਸਿਆ, ਜੋ ਪਿਛਲੇ ਦੋ ਮਹੀਨਿਆਂ ‘ਚ ਇਕ ਦਿਨ ‘ਚ ਇਸਦਾ ਸਭ ਤੋਂ ਵੱਡਾ ਲਾਭ ਹੈ। LKP ਸਕਿਓਰਿਟੀਜ਼ ਦੇ ਸੀਨੀਅਰ ਤਕਨੀਕੀ ਵਿਸ਼ਲੇਸ਼ਕ ਰੂਪਕ ਡੇ, ਤਿੰਨ ਸਟਾਕਾਂ ਬਾਰੇ ਦੱਸ ਰਹੇ ਹਨ ਜੋ ਤੁਹਾਨੂੰ ਇਸ ਤੇਜ਼ੀ ਦੇ ਦੌਰ ‘ਚ ਚੰਗੀ ਕਮਾਈ ਕਰਵਾ ਸਕਦੇ ਹਨ।
ਬਲਰਾਮਪੁਰ ਚੀਨੀ ਦੀ ਵਧੇਗੀ ਮਿਠਾਸ
ਕੇਂਦਰ ਸਰਕਾਰ (Union Govt) ਲਗਾਤਾਰ ਈਥਾਨੌਲ ਦਾ ਉਤਪਾਦਨ ਵਧਾਉਣ ‘ਤੇ ਜ਼ੋਰ ਦੇ ਰਹੀ ਹੈ। ਉਸ ਨੇ ਕੀਮਤਾਂ ‘ਚ ਵਾਧੇ ਦਾ ਵੀ ਸੰਕੇਤ ਦਿੱਤਾ ਹੈ। ਬਲਰਾਮਪੁਰ ਸ਼ੂਗਰ ਮਿੱਲ ਵਰਗੀਆਂ ਕੰਪਨੀਆਂ ਨੂੰ ਇਸ ਦਾ ਫਾਇਦਾ ਹੋਣ ਦੀ ਉਮੀਦ ਹੈ। LKP ਸਕਿਓਰਿਟੀਜ਼ ਨੇ ਬਲਰਾਮਪੁਰ ਚੀਨੀ ਨੂੰ 525 ਰੁਪਏ ਦੇ ਮੌਜੂਦਾ ਪੱਧਰ ‘ਤੇ ਖਰੀਦਣ ਦੀ ਸਲਾਹ ਦਿੱਤੀ ਹੈ। ਟੀਚਾ ਕੀਮਤ 550 ਰੁਪਏ ਤੋਂ 570 ਰੁਪਏ ਦੇ ਵਿਚਕਾਰ ਹੋਵੇਗੀ। ਇਸ ਦੇ ਨਾਲ ਹੀ ਸਟਾਪ ਲੌਸ 500 ਰੁਪਏ ‘ਤੇ ਰੱਖਿਆ ਜਾ ਸਕਦਾ ਹੈ।
ਟਾਟਾ ਮੋਟਰਜ਼ ਵੀ ਲਗਾਏਗਾ ਦੌੜ
ਟਾਟਾ ਮੋਟਰਜ਼ (Tata Motors) ਦੇ ਤਿਮਾਹੀ ਨਤੀਜੇ ਅਤੇ ਵਿਕਰੀ ਦੇ ਅੰਕੜੇ ਨਿਵੇਸ਼ਕਾਂ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ। ਇਸ ਤੋਂ ਪਿਛਲੇ ਦਿਨੀਂ ਟਾਟਾ ਮੋਟਰਜ਼ ਦੇ ਸ਼ੇਅਰਾਂ ‘ਚ ਕੁਝ ਸੁਧਾਰ ਦੇਖਣ ਨੂੰ ਮਿਲਿਆ। ਪਰ, ਹੁਣ ਇਸ ਸਟਾਕ ਨੇ ਮੁੜ ਰਫ਼ਤਾਰ ਫੜ ਲਈ ਹੈ। LKP ਸਕਿਓਰਿਟੀਜ਼ ਦੀ ਸਲਾਹ ਹੈ ਕਿ ਟਾਟਾ ਮੋਟਰਜ਼ ਨੂੰ 1100 ਰੁਪਏ ਦੇ ਮੌਜੂਦਾ ਪੱਧਰ ‘ਤੇ ਖਰੀਦਿਆ ਜਾ ਸਕਦਾ ਹੈ। ਇਹ 1160 ਤਕ ਜਾ ਸਕਦਾ ਹੈ। ਇਸ ਦੇ ਨਾਲ ਹੀ ਸਟਾਪ ਲੌਸ ਨੂੰ 1069 ਰੁਪਏ ‘ਤੇ ਰੱਖਿਆ ਜਾ ਸਕਦਾ ਹੈ।
ICICI Lombard ‘ਚ ਕਮਾਈ
ਆਈਸੀਆਈਸੀਆਈ ਲੋਂਬਾਰਡ ਜਨਰਲ ਇੰਸ਼ੋਰੈਂਸ ‘ਚ ਵੀ ਕਮਾਈ ਦਾ ਚੰਗਾ ਮੌਕਾ ਹੈ। ਇਸ ਨੇ ਰੋਜ਼ਾਨਾ ਚਾਰਟ ‘ਤੇ ਸਕਾਰਾਤਮਕ ਸੰਕੇਤ ਦਿਖਾਏ ਹਨ। ਤੁਸੀਂ ICICI Lombard ਨੂੰ 2045 ਰੁਪਏ ਤਕ ਖਰੀਦ ਸਕਦੇ ਹੋ। ਇਹ 2200 ਰੁਪਏ ਤਕ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਪ੍ਰਤੀ ਸ਼ੇਅਰ 155 ਰੁਪਏ ਦਾ ਲਾਭ ਕਮਾ ਸਕਦੇ ਹੋ। ਜਦੋਂ ਕਿ ਜੇਕਰ ਅਸੀਂ ਸਟਾਪ ਲੌਸ ਦੀ ਗੱਲ ਕਰੀਏ ਤਾਂ ਤੁਸੀਂ ਇਸਨੂੰ 1974 ਰੁਪਏ ‘ਤੇ ਰੱਖ ਸਕਦੇ ਹੋ।