28 ਜੂਨ (ਪੰਜਾਬੀ ਖਬਰਨਾਮਾ): ਈਗਲਜ਼ ਕਬੱਡੀ ਕਲੱਬ ਫੈਡਰੇਸ਼ਨ ਅਲਬਰਟਾ ਵੱਲੋਂ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੇ ਝੰਡੇ ਹੇਠ ਪੰਮਾ ਸ਼ੇਖ ਦੌਲਤ ਤੇ ਪੰਮਾ ਰਣਸੀਂਹ ਹੋਰਾਂ ਦੀ ਨੌਜਵਾਨ ਟੀਮ ਵੱਲੋਂ ਚੌਥਾ ਸ਼ਾਨਦਾਰ ਕਬੱਡੀ ਕੱਪ ਕੈਲਗਰੀ ਵਿਖੇ ਕਰਵਾਇਆ ਗਿਆ। ਇਹ ਕੱਪ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਅਤੇ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਵੈਨਕੂਵਰ ਦੀ ਟੀਮ ਉਪ ਜੇਤੂ ਰਹੀ। ਸੰਦੀਪ ਲੁੱਧਰ ਤੇ ਸੱਤੂ ਖਡੂਰ ਸਾਹਿਬ ਨੇ ਕਰਮਵਾਰ ਸਰਬੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਪ੍ਰਾਪਤ ਕੀਤਾ। ਹਜ਼ਾਰਾਂ ਦਰਸ਼ਕਾਂ ਦੇ ਇਕੱਠ ਵਾਲੇ ਇਸ ਕੱਪ ਦੌਰਾਨ ਐਮਪੀ ਜਸਰਾਜ ਹੱਲਣ, ਸ਼ੈਡੋ ਮੰਤਰੀ ਲੌਰਨ ਬੈਚ, ਐਮ.ਐਲ.ਏ. ਪਰਮੀਤ ਬੋਪਾਰਾਏ ਅਤੇ ਕਬੱਡੀ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਪੁੱਜੀਆਂ। ਇਸ ਕੱਪ ਦਾ ਸੰਚਾਲਨ ਮੇਜ਼ਬਾਨ ਕਲੱਬ ਵੱਲੋਂ ਪੰਮਾ ਸ਼ੇਖਦੌਲਤ, ਪੰਮਾ ਰਣਸੀਂਹ, ਲੱਕੀ ਕਪੂਰੇ, ਰਾਮ ਸਿੱਧੂ ਘੋਲੀਆ, ਗੁਰਿੰਦਰ ਰਾਣਾ, ਸਤਨਾਮ ਕਲਿਆਣ, ਪਾਲੀ ਵਿਰਕ, ਬਲਵਿੰਦਰ ਰਣਸੀਂਹ, ਸੋਨੀ ਸਵੱਦੀ, ਸ਼ੋਢੀ, ਮਨਦੀਪ ਸੂਮਲ ਤੇ ਜਯੋਤੀ ਅਟਵਾਲ ਹੋਰਾਂ ਦੀ ਟੀਮ ਨੇ ਕੀਤਾ। ਇਸ ਕੱਪ ’ਚ ਛੇ ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ।
ਮੈਚ ’ਚ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਨੇ ਸ਼ੇਰੇ ਪੰਜਾਬ ਕਬੱਡੀ ਕਲੱਬ ਨੂੰ 35-29.5 ਨਾਲ, ਦੂਸਰੇ ਮੈਚ ’ਚ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਵੈਨਕੂਵਰ ਨੇ ਰਿਚਮੰਡ ਕਬੱਡੀ ਕਲੱਬ ਨੂੰ ਅੱਧੇ (32.5-32) ਅੰਕ ਨਾਲ, ਤੀਸਰੇ ਮੈਚ ’ਚ ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਲੱਬ ਨੇ ਸ਼ੇਰੇ ਪੰਜਾਬ ਕਲੱਬ ਨੂੰ 29.5-15 ਅੰਕਾਂ ਨਾਲ, ਚੌਥੇ ਮੈਚ ਵਿਚ ਸ. ਹਰੀ ਸਿੰਘ ਨਲੂਆ ਮਾਲਵਾ ਕਲੱਬ ਨੇ ਰਿਚਮੰਡ ਕਲੱਬ ਨੂੰ 36.5-28 ਅੰਕਾਂ ਨਾਲ ਹਰਾਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪਹਿਲੇ ਸੈਮੀਫਾਈਨਲ ’ਚ ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਨੇ ਸਰੀ ਸੁਪਰ ਸਟਾਰਜ਼ ਕਲੱਬ ਦੀ ਟੀਮ ਨੂੰ 35.5-31 ਅੰਕਾਂ ਨਾਲ ਹਰਾਇਆ। ਦੂਸਰੇ ਸੈਮੀਫਾਈਨਲ ਵਿਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਸ. ਹਰੀ ਸਿੰਘ ਨਲੂਆ ਮਾਲਵਾ ਕਲੱਬ ਨੂੰ 35.5-20 ਅੰਕਾਂ ਨਾਲ ਹਰਾਕੇ ਫਾਈਨਲ ’ਚ ਥਾਂ ਬਣਾਈ। ਰੋਚਕ ਫਾਈਨਲ ਮੁਕਾਬਲੇ ’ਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਨੂੰ 38.5-33 ਅੰਕਾਂ ਨਾਲ ਹਰਾਕੇ, ਖਿਤਾਬ ਜਿੱਤਿਆ। ਸਰਬੋਤਮ ਖਿਡਾਰੀ ਇਸ ਕੱਪ ਦੌਰਾਨ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਦੇ ਖਿਡਾਰੀ ਸੱਤੂ ਖਡੂਰ ਸਾਹਿਬ ਨੇ 8 ਕੋਸ਼ਿਸ਼ਾਂ ਤੋਂ 5 ਅੰਕ ਹਾਸਲ ਕਰਕੇ, ਸਰਬੋਤਮ ਜਾਫੀ ਦਾ ਖਿਤਾਬ ਜਿੱਤਿਆ। ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਦੇ ਧਾਵੀ ਸੰਦੀਪ ਲੁੱਧਰ ਦਿੜਬਾ ਨੇ 11 ਅਜੇਤੂ ਧਾਵੇ ਬੋਲ ਕੇ ਸਰਬੋਤਮ ਧਾਵੀ ਦਾ ਖਿਤਾਬ ਜਿੱਤਿਆ।
ਸਨਮਾਨ:- ਇਸ ਕੱਪ ਦੌਰਾਨ ਨਾਮਵਰ ਕਬੱਡੀ ਖਿਡਾਰੀ ਫੌਜੀ ਕੁਰੜ ਛਾਪਾ ਤੇ ਖੇਡ ਪ੍ਰਮੋਟਰ ਪਾਲੀ ਵਿਰਕ ਨੂੰ ਸੋਨ ਤਮਗੇ ਨਾਲ, ਗੀਚਾ, ਸਵਰਨਾ ਵੈਲੀ, ਬਲਜਿੰਦਰ ਭਿੰਡਰ, ਕਾਲੂ ਰਸੂਲਪੁਰ, ਚਮਕੌਰ ਬੱਸੀਆਂ, ਰਾਮਪਾ ਹਰਜ, ਕੱਦੂ ਰਸੂਲਪੁਰ, ਸੋਨੀ ਸਵੱਦੀ ਤੇ ਸ਼ੀਰਾ ਮੱਲੀਆਂ, ਦਸ਼ਮੇਸ਼ ਕਲਚਰ ਗੁਰੂ ਘਰ ਦੀ ਕਮੇਟੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਦੱਸਿਆ ਕਿ ਰੱਸਾਕਸੀ ਮੁਕਾਬਲਿਆਂ ’ਚੋਂ ਸ਼ਹੀਦ ਭਗਤ ਸਿੰਘ ਕਲੱਬ ਨੇ ਪਹਿਲਾ ਤੇ ਬਿਜਲੀ ਨੰਗਲ ਦੀ ਨੌਜਵਾਨ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਪਾਇਰਿੰਗ ਦੀ ਜ਼ਿੰਮੇਵਾਰੀ ਬੋਲਾ ਬਲੇਰ ਖਾਨ, ਅਮਰਜੀਤ ਸੋਢੀ, ਮੱਖਣ ਸਿੰਘ, ਸਵਰਨਾ ਵੈਲੀ ਤੇ ਗੋਰਾ ਸਿੱਧਵਾਂ ਨੇ ਨਿਭਾਈ। ਇਸ ਮੌਕੇ ਯੂਨਾਈਟਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੇ ਪ੍ਰਧਾਨ ਮਨਜੀਤ ਬਾਸੀ, ਗਿਆਨ ਵਿਨਿੰਗ, ਜਵਾਹਰਾ ਕਾਲਾ ਸੰਘਿਆਂ, ਹਰਪ੍ਰੀਤ ਸਿਵੀਆ, ਸਾਬੀ ਤੱਖਰ, ਜੋਤੀ ਸਮਰਾ ਆਦਿ ਪੁੱਜੇ। ਐਵੀ ਐਂਟਰਟੇਨਮੈਂਟ ਦੀ ਟੀਮ ਨੇ ਮਲਵਈ ਗਿੱਧਾ ਪਾਇਆ। ਦਸ਼ਮੇਸ਼ ਕਲਚਰ ਗੁਰੂ ਘਰ ਵੱਲੋਂ ਲੰਗਰ ਲਗਾਇਆ ਗਿਆ। ਕੱਪ ਦੌਰਾਨ ਮੰਚ ਸੰਚਾਲਕ ਜਤਿੰਦਰ ਸਹੇੜੀ, ਕੁਮੈਂਟੇਟਰ ਅਮਨ ਲੋਪੋ ਤੇ ਪ੍ਰਿਤਾ ਸ਼ੇਰਗੜ੍ਹ ਨੇ ਰੰਗ ਬੰਨਿਆ।
ਸਹਿਯੋਗੀ:- ਟੂਰਨਾਮੈਂਟ ਦੀ ਸਫਲਤਾ ਲਈ ਗੋਲਡ ਸਪਾਂਸਰ ਮਨਦੀਪ ਸੂਮਲ ਪੀਈ ਕੰਪਰਟ ਹੋਮ, ਗੋਲਡੀ ਜੰਮੂ ਟੌਪ ਟਰੱਕ ਸੇਲ, ਸੁੱਖ ਜੌਹਲ ਅਪਾਰ ਹੋਮਜ਼, ਰੰਮੀ ਧਾਲੀਵਾਲ, ਜੀਤੀ ਧਾਲੀਵਾਲ ਡਿਵਾਈਸ ਡਰਾਈਵਿੰਗ ਸਕੂਲ, ਬੌਬੀ ਬਰਾੜ, ਨਿਰਭੈ ਜੌਹਲ, ਭਜਨ ਜੌਹਲ, ਗੁਰਪ੍ਰੀਤ, ਸਕਾਈ ਵੀਜ਼ਨ ਪਲੰਬਰ, ਲੱਕੀ ਐਕਸਟੀਰੀਅਰ, ਸਿੱਧੂ ਸੈਟਿੰਗ, ਫਰੈਂਡਜ਼ ਸਟੱਕੋ, ਜੇ ਐਂਡ ਟੀ ਸੈਡਿੰਗ, ਹਰਪ੍ਰੀਤ ਅੱਛਰਵਾਲ, ਪ੍ਰੀਤ ਹੋਮਜ਼, ਜਗਮੋਹਨ ਧਾਲੀਵਾਲ, ਬਿੱਲਾ ਮਨਸੂਰਵਾਲ ਬੇਟ, ਅਮਰਜੀਤ ਸੁਕੇਅਰ, ਬਿੰਦਰ ਦਾ ਮੌਲਡਿੰਗ ਸਟੋਰ, ਜਗਦੀਪ ਸਿੱਧੂ ਸਾਂਝਾ ਪੰਜਾਬ ਗਰੌਸਰੀ ਸਟੋਰ, ਸਿਲਵਰ ਸਪਾਂਸਰ ਦੀਪ ਪੁੰਜ ਅਤੇ ਪਰਮਿੰਦਰ ਧਾਲੀਵਾਲ ਗਰੇਸ ਸਟੱਕੋ, ਹਰਪ੍ਰੀਤ ਬਰਾੜ, ਜਗਜੀਤ ਧਾਲੀਵਾਲ, ਹਰਮਨ ਬਾਠ, ਗੁਰਭੇਜ ਸਿੰਘ ਧਾਲੀਵਾਲ, ਸੰਦੀਪ ਬਰਾੜ, ਕੁਲਵੀਰ ਬਰਾੜ, ਖੁਸ਼ ਸਿੱਧੂ, ਰਣਜੀਤ ਗਿੱਲ, ਹਰਭਿੰਦਰ ਸਿੱਧੂ ਪੰਜਾਬ ਇੰਸੋਰੈਂਸ, ਜਰਨੈਲ ਧਾਂਦਰਾ, ਨਵੀ ਪ੍ਰਮਾਰ, ਹੈਪੀ ਮਾਨ, ਰੌਬਿਨ, ਜਸਵਿੰਦਰ ਬਰਾੜ, ਅਮਰਜੀਤ ਘੋਲੀਆ, ਕਰਮਪਾਲ ਸਿੱਧੂ ਤੇ ਰਾਜਪਾਲ ਸਿੱਧੂ ਬੀਕਾਨੇਰ ਫੂਡਜ਼, ਇਕਬਾਲ ਮੁਸਾਫਿਰ, ਜਗਰੂਪ ਸੰਧੂ, ਰਣਜੋਤ ਦਿਉਲ, ਗੁਰਜੋਤ ਅਤੇ ਗੁਰਲਾਲ ਡਰਾਈਵਾਲ, ਬਰੱਸ਼ ਬਾਰ ਪੇਟਿੰਗ ਲਿਮਟਿਡ, ਬੰਟੀ ਫਰੇਮਰ, ਗੁਰਮੁਖ ਬਹੋਣਾ, ਸੁੱਖਾ ਬਰਾੜ, ਗੁਰਪ੍ਰੀਤ ਸੰਧੂ, ਨੀਲਾ ਰੁੱਖਾ, ਹਰਵਿੰਦਰ ਗੁਰਾਇਆ, ਪ੍ਰੀਤ ਖਹਿਰਾ ਜੀ ਆਰ ਐਚ ਟਰਾਂਸਪੋਰਟ ਸਰਵਿਸ ਲਿਮਟਿਡ, ਮਨਦੀਪ ਢਿੱਲੋਂ ਸੰਨੀ ਰੂਫਰ, ਸਿਮਰਾ ਕੋਹਾਰ ਸਿੰਘ ਵਾਲਾ, ਚੱਠਾ ਟਰੱਕਿੰਗ, ਅਮਨ ਕਾਲੇਕਾ, ਗੁਰਵਿੰਦਰ ਧੌਸੀ ਦਿੜਬਾ, ਪਰਵਿੰਦਰ ਉਭਾਵਾਲ, ਅਵਤਾਰ ਸਿੰਘ ਤੂਰ, ਜੱਗਾ, ਕਾਕਾ ਲੋਪੋਂ, ਸੁੱਖੀ, ਰਣਬੀਰ ਸਿੰਘ ਪਰਮਾਰ, ਪ੍ਰੇਮ ਸੰਧੂ, ਚਰਨਜੀਤ ਸਿੰਘ ਧਾਲੀਵਾਲ, ਰਿੱਕੀ ਗਰੇਵਾਲ, ਰਿੰਕਾ, ਗੋਗਾ ਅਲੀ, ਜਗਦੀਪ ਸਿੰਘ, ਮਨਦੀਪ ਪੱਡਾ, ਬੱਬੂ ਪੱਡਾ, ਗੁਰਪ੍ਰੀਤ ਥਿੰਦ, ਇੰਦਰ ਗਰੇਵਾਲ, ਸੰਦੀਪ ਥਿੰਦ, ਲਾਡੀ ਸਿੱਧੂ ਸਟਾਈਲਿਸ਼ ਡੋਰ, ਲੱਕੀ ਸਿੰਘ ਸਟਾਈਲਿਸ਼ ਡੋਰ, ਤਲਵਿੰਦਰ ਪਰਮਾਰ, ਗੁਰਮੀਤ ਗਿੱਲ, ਸ਼ਰਨ ਬਰਾੜ, ਜਸਵੀਰ ਬਰਾੜ ਏਵਨ ਕੰਕਰੀਟ, ਲੱਕੀ ਸਿੱਧੂ ਤੇ ਲਾਡੀ ਸਿੱਧੂ ਸਟਾਈਲ ਡੋਰ, ਡੀ ਐਂਡ ਜੀ ਸੇਖੋਂ ਡਰਾਈਵਾਲ, ਭਿੰਡਰ ਐਕਸਟੀਰੀਅਰ, ਸਮੋਸਾ ਹਾਊਸ, ਇੰਡੀਅਨ ਸਵੀਟਸ, ਜਸਕਰਨ ਬਰਾੜ ਤੇ ਰਮਨ ਧਾਲੀਵਾਲ ਨੇ ਭਰਵਾਂ ਸਹਿਯੋਗ ਦਿੱਤਾ।