Drug Smuggler vs Punjab Police(ਪੰਜਾਬੀ ਖਬਰਨਾਮਾ): ਪੰਜਾਬ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਬੀਤੀ ਦੇਰ ਰਾਤ ਗੋਲੀਬਾਰੀ ਹੋਈ। ਇਹ ਘਟਨਾ ਅੰਮ੍ਰਿਤਸਰ ਦੇ ਅਜਨਾਲਾ ‘ਚ ਵਾਪਰੀ ਹੈ। ਪੁਲਿਸ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਅਜਨਾਲਾ ਦੇ ਪਿੰਡ ਗੁਜਰਪੁਰਾ ਦੇ ਨੇੜੇ ਕੁੱਝ ਨੌਜਵਾਨ ਐਕਟਿਵ ਹਨ ਜੋ ਨਸ਼ੇ ਦੀ ਸਪਲਾਈ ਕਰਦੇ ਹਨ।
ਪੁਲਿਸ ਨੂੰ ਮਿਲੀ ਇਸ ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਦੀ ਇੱਕ ਟੀਮ ਇਹਨਾਂ ਨੂੰ ਕਾਬੂ ਕਰਨ ਦੇ ਲਈ ਮੌਕੇ ‘ਤੇ ਪਹੁੰਦੀ ਹੈ। ਤਸਕਰਾਂ ਨੇ ਜਦੋਂ ਪੁਲਿਸ ਨੂੰ ਆਉਂਦਾ ਦੇਖਿਆ ਤਾਂ ਪੁਲਿਸ ਪਾਰਟੀ ‘ਤੇ ਨੌਜਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਹਲਾਂਕਿ ਇਸ ਕ੍ਰੋਸ ਫਾਇਰਿੰਗ ਵਿੱਚ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ।
ਹਲਾਂਕਿ ਕਾਫ਼ੀ ਸਮੇਂ ਤੱਕ ਅਜਿਹਾ ਹੁੰਦਾ ਰਿਹਾ। ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਤਸਕਰਾਂ ਨੂੰ ਸਰੰਡਰ ਕਰਨ ਲਈ ਆਖਦੀ ਰਹੀ। ਫਿਰ ਪੁਲਿਸ ਅੱਗੇ ਜਦੋਂ ਇਹਨਾਂ ਨੌਜਵਾਨਾਂ ਦੀ ਨਹੀਂ ਚੱਲੀ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਤਸਕਰ ਡੇਰਾ ਬਾਬਾ ਨਾਨਕ ਖੇਤਰ ਦੇ ਰਹਿਣ ਵਾਲਾ ਸਨ। ਇਹ ਕਈ ਸਮੇਂ ਤੋਂ ਨਸ਼ੇ ਦਾ ਕੰਮ ਕਰਦੇ ਸਨ। ਪੁਲਿਸ ਨੇ ਬੀਤੀ ਰਾਤ 2 ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਕੋਲੋ ਡੇਢ ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਹੈ।