ਲੁਧਿਆਣਾ 12 ਜੂਨ 2024 (ਪੰਜਾਬੀ ਖਬਰਨਾਮਾ) ਮਈ ਤੋਂ ਬਾਅਦ ਜੂਨ ’ਚ ਵੀ ਸੂਬੇ ’ਚ ਲੂ ਤੇ ਜ਼ਬਰਦਸਤ ਗਰਮੀ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਲੁਧਿਆਣਾ, ਪਟਿਆਲਾ, ਬਠਿੰਡਾ, ਚੰਡੀਗੜ੍ਹ ਤੇ ਅੰਮ੍ਰਿਤਸਰ ਲੂ ਦੀ ਚਪੇਟ ’ਚ ਰਹੇ। ਜਦਕਿ ਪਠਾਨਕੋਟ ਸੂਬੇ ’ਚ ਸਭ ਤੋਂ ਗਰਮ ਰਿਹਾ। ਇੱਥੇ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਸੱਤ ਡਿਗਰੀ ਵੱਧ ਰਿਹਾ। ਓਧਰ ਲੁਧਿਆਣਾ ’ਚ ਦਿਨ ਦੇ ਤਾਪਮਾਨ 46.8 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ। 1958 ਤੋਂ ਬਾਅਦ ਪਹਿਲੀ ਵਾਰ ਏਨਾ ਤਾਪਮਾਨ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ ਛੇ ਡਿਗਰੀ ਵੱਧ ਰਿਹਾ। ਸਾਲ 2011 ਤੋਂ 2023 ਦੌਰਾਨ ਕਦੀ ਵੀ ਜੂਨ ’ਚ ਦਿਨ ਦਾ ਤਾਪਮਾਨ ਏਨਾ ਦਰਜ ਨਹੀਂ ਕੀਤਾ ਗਿਆ। 1958 ’ਚ 17 ਜੂਨ ਨੂੰ ਲੁਧਿਆਣਾ ਦਾ ਤਾਪਮਾਨ 47.9 ਡਿਗਰੀ ਸੈਲਸੀਅਸ ਦਰਜ ਕੀਤੀ ਗਈ ਹੈ।

ਇਸ ਤੋਂ ਇਲਾਵਾ ਚੰਡੀਗੜ੍ਹ ’ਚ 44.6, ਅੰਮ੍ਰਿਤਸਰ ’ਚ 45.1, ਲੁਧਿਆਣੇ ’ਚ 44.3, ਪਟਿਆਲੇ 44.5, ਬਠਿੰਡੇ 45.9, ਫ਼ਰੀਦਕੋਟ 45.9, ਗੁਰਦਾਸਪੁਰ 44.0, ਫਤਿਹਗੜ੍ਹ ਸਾਹਿਬ 43.0 ਤੇ ਫਿਰੋਜ਼ਪੁਰ ’ਚ 43.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਪੰਜਾਬ ਖੇਤਾਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਵਿਭਾਗ ਵੱਲੋਂ ਮੰਗਲਵਾਰ ਲਈ ਆਰੇਜ਼ ਅਲਰਟ ਜਾਰੀ ਕੀਤਾ ਗਿਆ ਹੈ ਜੋ 14 ਜੂਨ ਤੱਕ ਜਾਰੀ ਰਹੇਗਾ। 15 ਜੂਨ ਨੂੰ ਲੂ ’ਚ ਥੋੜ੍ਹੀ ਕਮੀ ਦਰਜ ਕੀਤੀ ਜਾਵੇਗੀ। ਫਿਲਹਾਲ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।