ਅਮਰੀਕਾ ਵਿੱਚ ਰਾਸ਼ਟਰਪਤੀ ਚੋਣ 2024 ਦੇ ਨਤੀਜੇ ਸਪੱਸ਼ਟ ਹੋ ਗਏ ਹਨ। ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ (Donald Trump) ਨੇ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। 2016 ਵਿੱਚ ਰਾਸ਼ਟਰਪਤੀ ਚੋਣ ਜਿੱਤਣ ਵਾਲੇ ਡੋਨਾਲਡ ਟਰੰਪ (Donald Trump) ਦਾ ਸਿਆਸੀ ਜੀਵਨ ਵਿਵਾਦਾਂ ਨਾਲ ਭਰਿਆ ਰਿਹਾ ਹੈ।
ਉਨ੍ਹਾਂ ਦੀ ਸਿਆਸੀ ਜ਼ਿੰਦਗੀ ਨੂੰ ਹਰ ਕੋਈ ਜਾਣਦਾ ਹੈ ਪਰ ਡੋਨਾਲਡ ਟਰੰਪ ਦੇ ਨਿੱਜੀ ਜੀਵਨ ਵਿੱਚ ਵੀ ਕਈ ਉਤਾਰ-ਚੜ੍ਹਾਅ ਆਏ ਸਨ। ਦਰਅਸਲ, ਡੋਨਾਲਡ ਟਰੰਪ (Donald Trump) ਹੁਣ ਤੱਕ ਕੁੱਲ ਤਿੰਨ ਵਿਆਹ ਕਰ ਚੁੱਕੇ ਹਨ। ਆਓ ਜਾਣਦੇ ਹਾਂ ਉਸ ਦੇ ਪਰਿਵਾਰ ਬਾਰੇ ਸਭ ਕੁਝ।
ਡੋਨਾਲਡ ਟਰੰਪ (Donald Trump) ਦਾ ਜਨਮ ਨਿਊਯਾਰਕ ਵਿੱਚ 14 ਜੂਨ 1946 ਨੂੰ ਇੱਕ ਬਹੁਤ ਹੀ ਅਮੀਰ ਪਰਿਵਾਰ ਵਿੱਚ ਹੋਇਆ ਸੀ। ਟਰੰਪ (Donald Trump) ਦੀ ਪਹਿਲੀ ਪਤਨੀ ਦਾ ਨਾਂ ਇਵਾਨਾ ਸੀ। ਦੋਵੇਂ ਪਹਿਲੀ ਵਾਰ ਸਾਲ 1976 ‘ਚ ਮਿਲੇ ਸਨ ਅਤੇ ਇਸੇ ਸਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਇਵਾਨਾ ਚੈਕੋਸਲੋਵਾਕੀਅਨ ਮੂਲ ਦੀ ਸੀ ਅਤੇ ਅਮਰੀਕਾ ਆਈ ਸੀ। ਉਸ ਸਮੇਂ ਟਰੰਪ (Donald Trump) ਵੀ ਆਪਣਾ ਕਾਰੋਬਾਰ ਬਣਾ ਰਹੇ ਸਨ।
ਟਰੰਪ (Donald Trump) ਅਤੇ ਇਵਾਨਾ ਦੇ ਤਿੰਨ ਬੱਚੇ ਸਨ, ਡੋਨਾਲਡ ਟਰੰਪ ਜੂਨੀਅਰ, ਇਵਾਂਕਾ ਟਰੰਪ ਅਤੇ ਐਰਿਕ ਟਰੰਪ। ਟਰੰਪ ਅਤੇ ਇਵਾਨਾ ਦਾ ਵਿਆਹ ਇੱਕ ਦਹਾਕੇ ਤੋਂ ਵੱਧ ਸਮਾਂ ਚੱਲਿਆ। ਹਾਲਾਂਕਿ ਮਾਡਲ ਮਾਰਲਾ ਮੈਪਲਸ ਅਤੇ ਟਰੰਪ ਦੇ ਅਫੇਅਰ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦੇ ਵਿਆਹ ਵਿੱਚ ਦਰਾਰ ਆ ਗਈ। ਟਰੰਪ ਅਤੇ ਇਵਾਨਾ ਦਾ 1990 ਵਿੱਚ ਤਲਾਕ ਹੋ ਗਿਆ ਸੀ।
ਇਵਾਨਾ ਦੀ ਮੌਤ ਜੁਲਾਈ 2022 ਵਿੱਚ ਹੋਈ ਸੀ। ਆਪਣੀ ਪਹਿਲੀ ਪਤਨੀ ਇਵਾਨਾ ਤੋਂ ਵੱਖ ਹੋਣ ਤੋਂ ਬਾਅਦ ਡੋਨਾਲਡ ਟਰੰਪ ਨੇ ਮਾਡਲ ਮਾਰਲਾ ਮੈਪਲਸ ਨਾਲ ਵਿਆਹ ਕਰਵਾ ਲਿਆ। ਦੋਵਾਂ ਦਾ ਵਿਆਹ ਕਰੀਬ 3 ਸਾਲ ਤੱਕ ਚੱਲਿਆ। ਸਾਲ 1993 ਵਿੱਚ ਡੋਨਾਲਡ ਟਰੰਪ ਅਤੇ ਮਾਰਲਾ ਮੈਪਲਸ ਦੀ ਇੱਕ ਬੇਟੀ ਸੀ, ਜਿਸਦਾ ਨਾਮ ਟਿਫਨੀ ਰੱਖਿਆ ਗਿਆ। ਹਾਲਾਂਕਿ, ਮਈ 1997 ਤੱਕ, ਡੋਨਾਲਡ ਟਰੰਪ ਅਤੇ ਮਾਰਲਾ ਮੈਪਲਜ਼ ਦਾ ਤਲਾਕ ਹੋ ਗਿਆ।
ਮੇਲਾਨੀਆ ਨਾਲ ਤੀਜਾ ਵਿਆਹ: ਮਾਡਲ ਮਾਰਲਾ ਮੈਪਲਸ ਤੋਂ ਵੱਖ ਹੋਣ ਤੋਂ ਬਾਅਦ ਡੋਨਾਲਡ ਟਰੰਪ ਜ਼ਿਆਦਾ ਦੇਰ ਤੱਕ ਇਕੱਲੇ ਨਹੀਂ ਰਹਿ ਸਕੇ। ਮਾਡਲ ਮੇਲਾਨੀਆ ਉਸ ਸਮੇਂ ਫੈਸ਼ਨ ਦੀ ਦੁਨੀਆ ‘ਚ ਕਾਫੀ ਮਸ਼ਹੂਰ ਹੋ ਚੁੱਕੀ ਸੀ। ਟਰੰਪ ਅਤੇ ਮੇਲਾਨੀਆ ਦੀ ਮੁਲਾਕਾਤ ਇੱਕ ਪਾਰਟੀ ਦੌਰਾਨ ਹੋਈ।
ਉਦੋਂ ਮੇਲਾਨੀਆ ਦੀ ਉਮਰ 28 ਸਾਲ ਅਤੇ ਡੋਨਾਲਡ ਟਰੰਪ 52 ਸਾਲ ਦੇ ਸਨ। ਇਸ ਤੋਂ ਬਾਅਦ ਟਰੰਪ ਅਤੇ ਮੇਲਾਨੀਆ ਦਾ ਅਫੇਅਰ ਕਈ ਸਾਲਾਂ ਤੱਕ ਚੱਲਦਾ ਰਿਹਾ, ਜਨਵਰੀ 2005 ਵਿੱਚ ਟਰੰਪ ਅਤੇ ਮੇਲਾਨੀਆ ਨੇ ਵਿਆਹ ਕਰਵਾ ਲਿਆ। ਟਰੰਪ ਅਤੇ ਮੇਲਾਨੀਆ ਦਾ ਇੱਕ ਬੇਟਾ ਹੈ, ਜਿਸਦਾ ਨਾਮ ਬੈਰਨ ਟਰੰਪ ਹੈ।