ਨਵੀਂ ਦਿੱਲੀ, 07 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਫਿਜ਼ੀਕਲ ਮਾਰਕੀਟ ‘ਚ ਮੰਨਿਆ ਜਾ ਰਿਹਾ ਹੈ ਕਿ 18 ਤੋਂ 20% ਵਾਲਿਊਮ ‘ਚ ਡਰਾਪ ਆ ਸਕਦਾ ਹੈ। ਇਸ ਦਾ ਮਤਲਬ ਹੈ ਕਿ ਲੋਕ ਫਿਜ਼ੀਕਲ ਸੋਨਾ ਖਰੀਦਣਗੇ ਪਰ ਘੱਟ ਮਾਤਰਾ ‘ਚ ਕਿਉਂਕਿ ਸੋਨੇ ‘ਚ ਬਹੁਤ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ 1980 ਤੋਂ ਬਾਅਦ ਦੇ ਟੈਕਨੀਕਲ ਇੰਡੀਕੇਟਰ RSI ਦੀ ਗੱਲ ਕਰੀਏ ਤਾਂ ਇਹ ਓਵਰਬੋਰਡ ਦਿਖਾਈ ਦੇ ਰਿਹਾ ਹੈ। ਇਸ ਦਾ ਮਤਲਬ ਹੈ ਕਿ ਸੋਨੇ ਦੀ ਖਰੀਦਾਰੀ ਬਹੁਤ ਹੋਈ ਹੈ। ਇਸ ਸਥਿਤੀ ‘ਚ ਸੋਨੇ ਵਿਚ ਗਿਰਾਵਟ ਦੇਖੀ ਜਾ ਸਕਦੀਹੈ।
ਦੇਸ਼ ਭਰ ਵਿਚ ਸੋਨੇ ਅਤੇ ਚਾਂਦੀ ਦੀ ਮੰਗ ਆਪਣੇ ਸਿਖਰ ‘ਤੇ ਹੈ। ਲੋਕ ਇਸ ਸਮੇਂ ਸੋਨੇ ਅਤੇ ਚਾਂਦੀ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕਰ ਰਹੇ ਹਨ ਕਿਉਂਕਿ ਇਹ ਸਮਾਂ ਸੋਨਾ ਅਤੇ ਚਾਂਦੀ ਖਰੀਦਣ ਲਈ ਸ਼ੁਭ ਮੰਨਿਆ ਜਾਂਦਾ ਹੈ। ਧਨਤੇਰਸ ਦੇ ਦਿਨ ਲੋਕ ਛੋਟੀ-ਮੋਟੀ ਹੀ ਸਹੀ ਪਰ ਸੋਨੇ ਜਾਂ ਚਾਂਦੀ ਦੀ ਕਿਸੇ ਆਇਟਮ ਜਿਵੇਂ ਕਿ ਸਿੱਕਾ, ਬਾਰ ਜਾਂ ਰਿੰਗ ਆਦਿ ਖਰੀਦਦੇ ਹਨ।
ਮੰਗ ਅਤੇ ਕੀਮਤਾਂ ‘ਚ ਵਾਧੇ ਨੂੰ ਦੇਖਦੇ ਹੋਏ ਕਈ ਲੋਕ ਸੋਨਾ ਖਰੀਦਣ ਲਈ ਦੀਵਾਲੀ (Diwali 2025) ਤੋਂ ਬਾਅਦ ਦਾ ਇੰਤਜ਼ਾਰ ਕਰ ਰਹੇ ਹਨ। ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਦੀਵਾਲੀ ਤੋਂ ਬਾਅਦ ਸੋਨੇ ਅਤੇ ਚਾਂਦੀ ਦੇ ਭਾਅ ਘਟ ਜਾਂਦੇ ਹਨ ਪਰ ਇਨ੍ਹਾਂ ਦੀ ਕੀਮਤ ਕਿੰਨੀ ਘਟੇਗੀ, ਆਓ ਮਾਹਿਰਾਂ ਤੋਂ ਜਾਣਦੇ ਹਾਂ।
ਕਿੰਨੀ ਘਟੇਗੀ ਕੀਮਤ ?
ਅਸੀਂ ਇਹ ਜਾਣਨ ਲਈ ਕਮੋਡਿਟੀ ਮਾਹਿਰ ਅਜੈ ਕੇਡੀਆ ਨਾਲ ਗੱਲਬਾਤ ਕੀਤੀ ਹੈ। ਆਓ ਜਾਣਦੇ ਹਾਂ ਕਿ ਉਨ੍ਹਾਂ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ। ਅਜੈ ਕੇਡੀਆ ਨੇ ਦੱਸਿਆ ਕਿ ਇਸ ਸਾਲ ਸੋਨੇ ਅਤੇ ਚਾਂਦੀ ‘ਚ ਖਾਸੀ ਤੇਜ਼ੀ ਦੇਖੀ ਗਈ ਹੈ। ਜਨਵਰੀ ਤੋਂ ਹੁਣ ਤਕ ਚਾਂਦੀ ‘ਚ 68% ਤੋਂ ਵਧ ਦੀ ਤੇਜ਼ੀ ਆਈ ਹੈ ਤੇ ਸੋਨੇ ਵਿਚ 56% ਦੀ ਤੇਜ਼ੀ ਦੇਖੀ ਗਈ ਹੈ।
ਜੇਕਰ ਸੋਨੇ ਦਾ ਭਾਅ ਨਹੀਂ ਘਟਦਾ ਤਾਂ ਸੋਨੇ ਵਿਚ ਇਕ ਟਾਈਮ ਕੁਰੈਕਸ਼ਨ ਦਿਖਾਈ ਦੇ ਸਕਦਾ ਹੈ। ਟਾਈਮ ਕੁਰੈਕਸ਼ਨ ਦਾ ਮਤਲਬ ਹੈ ਕਿ ਅਗਲੇ ਚਾਰ-ਛੇ ਮਹੀਨੇ ਜੇਕਰ ਮਾਰਕੀਟ ‘ਚ ਕੋਈ ਵੱਡੀ ਤੇਜ਼ੀ ਜਾਂ ਵੱਡੀ ਮੰਦੀ ਨਹੀਂ ਆਉਂਦੀ। ਇਸੇ ਤਰ੍ਹਾਂ ਜੇ ਸੋਨੇ ਦਾ ਭਾਅ ਇਕ ਦਾਇਰੇ ‘ਚ ਰਹਿੰਦਾ ਹੈ ਤਾਂ ਇਸਨੂੰ ਵੀ ਕੁਰੈਕਸ਼ਨ ਮੰਨਿਆ ਜਾ ਸਕਦਾ ਹੈ। ਅਜੈ ਕੇਡੀਆ ਦਾ ਮੰਨਣਾ ਹੈ ਕਿ ਦੀਵਾਲੀ ਤੋਂ ਬਾਅਦ ਸੋਨੇ ਦਾ ਭਾਅ 8 ਤੋਂ 10 ਫੀਸਦ ਤਕ ਘਟ ਸਕਦਾ ਹੈ।
ਹੁਣ ਖਰੀਦਣਾ ਚਾਹੀਦਾ ਹੈ ਜਾਂ ਨਹੀਂ?
ਜੇ ਤੁਸੀਂ ਸੋਨੇ ‘ਚ ਨਿਵੇਸ਼ ਕਰਨ ਦੇ ਉਦੇਸ਼ ਨਾਲ ਪੈਸਾ ਲਗਾ ਰਹੇ ਹਨ ਤਾਂ ਹੁਣ ਕੁਰੈਕਸ਼ਨ ਦਾ ਇੰਤਜ਼ਾਰ ਕਰੋ। ਇਸਨੂੰ 8 ਤੋਂ 10 ਫੀਸਦ ਕੁਰੈਕਸ਼ਨ ਤੋਂ ਬਾਅਦ ਹੀ ਖਰੀਦੋ।