ਪਟਿਆਲਾ, 12 ਜਨਵਰੀ:
ਸਰਕਾਰੀ ਕਾਲਜ ਲੜਕੀਆਂ,ਪਟਿਆਲਾ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਇੰਸਟੀਟਿਊਸ਼ਨਲ ਇਨੋਵੇਸ਼ਨ ਕਾਉਂਸਲ ਨਾਲ ਮਿਲ ਕੇ ਸਵਾਮੀ ਵਿਵੇਕਾਨੰਦ ਦੇ ਜਨਮ ਸ਼ਤਾਬਦੀ ਮੌਕੇ ‘ਤੇ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇੱਥੇ ਉਦਮਤਾ ਅਤੇ ਇਨੋਵੇਸ਼ਨ ਵਿੱਚ ਕੈਰੀਅਰ ਦੇ ਮੌਕੇ ਵਿਸ਼ੇ ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੇ ਸਵੇਰ ਅਤੇ ਸ਼ਾਮ ਦੇ ਦੋ ਸੈਸ਼ਨ ਰੱਖੇ ਗਏ।
ਸਵੇਰ ਦੇ ਸੈਸ਼ਨ ਵਿੱਚ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕੰਵਲਪੁਨੀਤ ਕੌਰ ਅਤੇ ਕੈਰੀਅਰ ਕੌਂਸਲਰ ਡਾ .ਰੂਪਸੀ ਪਾਹੂਜਾ ਸ਼ਾਮਲ ਹੋਏ। ਸ਼ਾਮ ਦੇ ਸੈਸ਼ਨ ਵਿੱਚ ਮਿਸ ਪਰਨੀਤ ਕੌਰ, ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨ ਅਫ਼ਸਰ, ਡੀ.ਆਈ.ਸੀ ਵਿਭਾਗ, ਪਟਿਆਲਾ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ। ਇਨ੍ਹਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥਣਾਂ ਨੂੰ ਉਦਮਤਾ ਅਤੇ ਇਨੋਵੇਸ਼ਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ, ਵਾਈਸ ਪ੍ਰਿੰਸੀਪਲ ਮੈਡਮ ਗੁਰਵੀਨ ਕੌਰ, ਡਾ. ਅਨਿਲਾ ਸੁਲਤਾਨਾ, ਡਾ.ਹਰਪ੍ਰੀਤ ਕੌਰ, ਡਾ.ਸ਼ਿਵਾਨੀ ਸ਼ਰਮਾ,ਡਾ. ਆਰੂਸ਼ੀ ਅਤੇ ਪ੍ਰੋਫੈਸਰ ਸਨਦੀਪ ਸਿੰਘ ਮੌਜੂਦ ਸਨ।
