ਅੰਮ੍ਰਿਤਸਰ 30 ਮਈ 2024 (ਪੰਜਾਬੀ ਖਬਰਨਾਮਾ) : ਲਗਭਗ ਦੋ ਮਹੀਨੇ ਰੂਟ ਨਿਰੀਖਣ ਤੋਂ ਬਾਅਦ ਅਲਾਇੰਸ ਏਅਰਲਾਈਨ ਕੰਪਨੀ ਨੇ ਆਖਰਕਾਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੇਹਰਾਦੂਨ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਦੇਹਰਾਦੂਨ ਲਈ ਕੋਈ ਫਲਾਈਟ ਨਹੀਂ ਸੀ। ਪਰ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਏਅਰਲਾਈਨ ਕੰਪਨੀ ਨੇ ਹੁਣ ਆਪਣਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਕਰੀਬ ਦੋ ਮਹੀਨੇ ਪਹਿਲਾਂ ਏਅਰਲਾਈਨ ਨੇ ਇਸ ਰੂਟ ’ਤੇ ਦੋ ਦਿਨਾਂ ਲਈ ਪਾਇਲਟ ਫਲਾਈਟ ਵੀ ਚਲਾਈ ਸੀ। ਪਰ ਹੁਣ ਇਸ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ। ਜਿਸ ਨਾਲ ਦੇਹਰਾਦੂਨ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ।

ਦੱਸਣਯੋਗ ਹੈ ਕਿ ਹਰ ਰੋਜ਼ ਵੱਡੀ ਗਿਣਤੀ ’ਚ ਲੋਕ ਅੰਮ੍ਰਿਤਸਰ ਤੋਂ ਦੇਹਰਾਦੂਨ, ਹਰਿਦੁਆਰ ਆਦਿ ਨੂੰ ਜਾਂਦੇ ਹਨ। ਅਜਿਹੇ ’ਚ ਫਿਲਹਾਲ ਰੇਲਵੇ ਸਟੇਸ਼ਨ ਤੋਂ ਦੇਹਰਾਦੂਨ ਲਈ ਰਾਤ ਦੇ ਸਮੇਂ ਇਕ ਟਰੇਨ ਰੇਲਵੇ ਸਟੇਸ਼ਨ ਤੋਂ ਰਵਾਨਾ ਹੁੰਦੀ ਹੈ। ਪਰ ਹੁਣ ਫਲਾਈਟਾਂ ਦੇ ਸੰਚਾਲਨ ਨਾਲ ਆਮ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਅਤੇ ਇਸ ਨਾਲ ਸਮੇਂ ਦੀ ਵੀ ਕਾਫੀ ਬਚਤ ਹੋਵੇਗੀ।

ਹਫ਼ਤੇ ’ਚ ਤਿੰਨ ਦਿਨ ਚੱਲੇਗੀ ਇਹ ਉਡਾਣ

ਦੇਹਰਾਦੂਨ ਲਈ ਸਿੱਧੀ ਉਡਾਣ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 2:15 ਵਜੇ ਰਵਾਨਾ ਹੋਵੇਗੀ ਜੋ ਇਕ ਘੰਟਾ 25 ਮਿੰਟ ਦਾ ਸਫ਼ਰ ਤੈਅ ਕਰਕੇ ਦੁਪਹਿਰ 3.35 ਵਜੇ ਦੇਹਰਾਦੂਨ ਪਹੁੰਚੇਗੀ। ਇਸੇ ਤਰ੍ਹਾਂ ਇਹ ਫਲਾਈਟ ਦੇਹਰਾਦੂਨ ਤੋਂ ਦੁਪਹਿਰ 12.30 ਵਜੇ ਉਡਾਣ ਭਰੇਗੀ ਅਤੇ ਦੁਪਹਿਰ 1.50 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਉਡਾਣ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਚੱਲੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।