Dilroz Kaur Murder Case(ਪੰਜਾਬੀ ਖ਼ਬਰਨਾਮਾ)ਪੰਜਾਬ ਦੇ ਲੁਧਿਆਣਾ ਵਿੱਚ ਢਾਈ ਸਾਲ ਦੀ ਬੱਚੀ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਗੁਆਂਢੀ ਔਰਤ ਨੀਲਮ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਔਰਤ ਨੇ ਪਹਿਲਾਂ ਲੜਕੀ ਦਿਲਰੋਜ਼ ਨੂੰ ਅਗਵਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ। ਇਹ ਉਸਦੀ ਮੌਤ ਦਾ ਕਾਰਨ ਸੀ।

ਦੱਸ ਦਈਏ ਕਿ ਦਿਲਰੋਜ਼ ਨੂੰ ਸ਼ਰਧਾਂਜਲੀ ਦੇਣ ਦੇ ਲਈ ਦਿਲਰੋਜ਼ ਦੇ ਮਾਪੇ ਉਸੀ ਥਾਂ ’ਤੇ ਪਹੁੰਚੇ ਜਿੱਥੇ ਉਸ ਮਾਸੂਮ ਬੱਚੀ ਨੂੰ ਮੁਲਜ਼ਮ ਨੀਲਮ ਨੇ ਦਫਨਾਇਆ ਸੀ। ਜਿੱਥੇ ਉਸਦੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਸੀ। 

ਦਿਲਰੋਜ਼ ਦੇ ਮਾਪਿਆਂ ਨੇ ਉਸੀ ਜ਼ਮੀਨ ’ਤੇ ਫੋਟੋ ਰੱਖ ਕੇ ਆਪਣੀ ਮਾਸੂਮ ਬੱਚੀ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਦਿਲਰੋਜ ਦੇ ਪਿਤਾ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਹਨ। ਮੁਲਜ਼ਮ ਨੂੰ ਫਾਂਸੀ ਦੀ ਹੀ ਸਜ਼ਾ ਹੋਣੀ ਚਾਹੀਦੀ ਹੈ।

ਧਾਹਾਂ ਮਾਰ ਕੇ ਰੋ ਰਹੀ ਦਿਲਰੋਜ਼ ਦੀ ਮਾਂ ਦਾ ਹਾਲ ਕਿਸੇ ਤੋਂ ਵੀ ਦੇਖਿਆ ਨਹੀਂ ਜਾ ਰਿਹਾ ਹੈ। ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਬੱਚੀ ਇੱਥੇ ਹੀ ਕਿਧਰੇ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੀਲਮ ਨੇ ਜੋ ਕੀਤਾ ਉਸ ਨੂੰ ਬਾਬਾ ਜੀ ਨੇ ਸਜ਼ਾ ਦੇ ਦਿੱਤੀ ਹੈ। ਬੱਸ ਹੁਣ ਉਹ ਆਪਣੀ ਧੀ ਨੂੰ ਮੁੜ ਤੋਂ ਵਾਪਸ ਪਾਉਣਾ ਚਾਹੁੰਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।