16 ਸਤੰਬਰ 2024 : ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫ਼ਿਲਮ ‘ਜਿਗਰਾ’ ਦਾ ਗੀਤ ‘ਕੁੜੀ’ ਆਪ ਗਾਏਗਾ, ਜਿਸ ਵਿਚ ਅਦਾਕਾਰਾ ਵਜੋਂ ਆਲੀਆ ਭੱਟ ਕੰਮ ਕਰੇਗੀ। ਆਲੀਆ ਨੇ ਦਿਲਜੀਤ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਦਿਲਜੀਤ ਅਤੇ ਆਲੀਆ ਕੈਮਰੇ ਵੱਲ ਪਿੱਠ ਕਰ ਕੇ ਕੁਰਸੀ ’ਤੇ ਬੈਠੇ ਨਜ਼ਰ ਆ ਰਹੇ ਹਨ। ਦਿਲਜੀਤ ਜਿਸ ਕੁਰਸੀ ’ਤੇ ਬੈਠਾ ਹੈ, ਉਸ ’ਤੇ ‘ਸਿੰਗਜ਼ ਅਬਾਊਟ ਕੁੜੀ’ ਲਿਖਿਆ ਹੋਇਆ ਹੈ ਅਤੇ ਆਲੀਆ ਦੀ ਕੁਰਸੀ ’ਤੇ ‘ਦਿ ਸੈਅਡ ਕੁੜੀ’ ਲਿਖਿਆ ਹੋਇਆ ਹੈ। ਇਸ ਦੀ ਕੈਪਸ਼ਨ ਲਈ ਵਿਚ ਆਲੀਆ ਨੇ ਲਿਖਿਆ, ‘ਕੁਰਸੀਆਂ ਸਭ ਕੁਝ ਕਹਿੰਦੀਆਂ ਹਨ @ਦਿਲਜੀਤ ਦੋਸਾਂਝ।’ ਫਿਲਮ ‘ਜਿਗਰਾ’ ਦਾ ਟੀਜ਼ਰ 8 ਸਤੰਬਰ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੇ ਭੈਣ-ਭਰਾ ਦਾ ਪਿਆਰ ਦਿਖਾਇਆ ਗਿਆ ਹੈ। ਇਹ ਕਿਰਦਾਰ ਆਲੀਆ ਤੇ ਵੇਦਾਂਗ ਰੈਨਾ ਨੇ ਨਿਭਾਇਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।