06 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਮੇਟ ਗਾਲਾ 2025 ਦਾ ਆਯੋਜਨ ਕੀਤਾ ਗਿਆ ਹੈ। ‘ਆਸਕਰ ਆਫ਼ ਫੈਸ਼ਨ’ ਵਜੋਂ ਜਾਣਿਆ ਜਾਂਦਾ ਮੇਟ ਗਾਲਾ ਇਸ ਵਾਰ ਵੀ ਬਾਲੀਵੁੱਡ ਲਈ ਬਹੁਤ ਖਾਸ ਸੀ। ਜਿੱਥੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਦੂਜੇ ਪਾਸੇ, ਗਰਭਵਤੀ ਕਿਆਰਾ ਅਡਵਾਨੀ ਨੇ ਵੀ ਆਪਣੇ ‘ਬੇਬੀ ਬੰਪ’ ਦਾ ਪ੍ਰਦਰਸ਼ਨ ਕੀਤਾ ਹੈ। ਜਦੋਂ ਕੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਮਹਾਰਾਜੇ ਵਰਗੀ ਲੁੱਕ ਨਾਲ ਪੂਰੀ ਮਹਿਫਿਲ ਹੀ ਲੁੱਟ ਲਈ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਆਪਣੇ ਮੇਟ ਗਾਲਾ ਦੀ ਸ਼ੁਰੂਆਤ ਜ਼ਬਰਦਸਤ ਤਰੀਕੇ ਨਾਲ ਕੀਤੀ। ਹਰ ਕੋਈ ਉਨ੍ਹਾਂ ਦੇ ਰਾਇਲ ਲੁੱਕ ਦੀ ਪ੍ਰਸ਼ੰਸਾ ਕਰ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਗਲੋਬਲ ਪਲੇਟਫਾਰਮ ‘ਤੇ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਦਿਲਜੀਤ ਦੋਸਾਂਝ ਦਾ ਲੁੱਕ ਬਿਲਕੁਲ ਰਾਇਲ ਸੀ। ਉਹ ਵਾਈਟ ਸ਼ੇਰਵਾਨੀ, ਪੱਗ ਅਤੇ ਫਲੋਰ ਲੈਂਥ ਕੈਪ ਵਿੱਚ ਕਾਫ਼ੀ ਜੱਚ ਰਹੇ ਸੀ। ਜਿਸ ਵਿੱਚ ਗੁਰਮੁਖੀ ਵੀ ਲਿਖੀ ਹੋਈ ਸੀ।
ਲੋਕ ਲਗਾਤਾਰ ਇਸ ਤੇ ਕੁਮੈਂਟਸ ਕਰ ਰਹੇ ਹਨ- ਪੰਜਾਬੀ ਆ ਗਏ ਓਏ… ਦਰਅਸਲ, ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੂੰ Tribute ਦਿੱਤਾ ਹੈ। ਇਸ ਇੰਸਪਾਇਰਿੰਗ ਲੁੱਕ ਵਿੱਚ ਉਹ ਬਹੁਤ ਹੀ ਸ਼ਾਨਦਾਰ ਦਿਖਾਈ ਦੇ ਰਹੇ ਹਨ।
ਲੁੱਕ ਨੂੰ ਕੰਪਲੀਟ ਕਰਨ ਲਈ ਦਿਲਜੀਤ ਦੋਸਾਂਝ ਨੇ ਆਪਣੀ ਪੱਗ ਨਾਲ ਮੈਚਿੰਗ ਹੈੱਡਪੀਸ ਲਗਾਇਆ ਕੀਤਾ ਅਤੇ Multiple ਨੇਕਪੀਸ ਵੀ ਕੈਰੀ ਕੀਤੇ । ਦਿਲਜੀਤ ਨੇ ਮੇਟ ਗਾਲਾ ਵਿੱਚ ਇੱਕ ਹੱਥ ਵਿੱਚ ਤਲਵਾਰ ਲੈ ਕੇ ਪਹੁੰਚ ਕੇ ਇਤਿਹਾਸ ਰਚ ਦਿੱਤਾ। ਦਰਅਸਲ, ਗਾਇਕ ਦਾ ਲੁੱਕ ‘ਮਹਾਰਾਜਾ ਆਫ਼ ਪਟਿਆਲਾ’ ਸਰ ਭੁਪਿੰਦਰ ਸਿੰਘ ਦੇ ਲੁੱਕ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ।
ਸੰਖੇਪ: ਦਿਲਜੀਤ ਦੋਸਾਂਝ ਨੇ ਮੇਟ ਗਾਲਾ ਵਿੱਚ ਉਸ ਮਹਾਰਾਜਾ ਨੂੰ ਟ੍ਰਿਬਿਊਟ ਦਿੱਤਾ, ਜਿਸਦੇ 88 ਬੱਚੇ ਅਤੇ 10 ਪਤਨੀਆਂ ਸਨ।