01 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ‘ਸਰਦਾਰਜੀ 3’ ਰਿਲੀਜ਼ ਹੋ ਗਈ ਹੈ। ਫਿਲਮ ਦਾ ਟ੍ਰੇਲਰ 22 ਜੂਨ ਨੂੰ ਰਿਲੀਜ਼ ਹੋਇਆ ਸੀ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਮੌਜੂਦਗੀ ਨਾਲ ਵਿਵਾਦ ਸ਼ੁਰੂ ਹੋਇਆ। ਇਸਦੇ ਨਾਲ ਹੀ ਦਿਲਜੀਤ ਨੂੰ ਟ੍ਰੋਲ ਵੀ ਕੀਤਾ ਗਿਆ। ਜਿਸ ਤੋਂ ਬਾਅਦ ਕਈ ਪੰਜਾਬੀ ਕਲਾਕਾਰ ਨੇ ਦਿਲਜੀਤ ਦਾ ਸਮਰਥਨ ਕੀਤਾ ਹੈ।

ਇਸੀ ਵਿਚਾਲੇ ਗਾਇਕ ਬੱਬੂ ਮਾਨ ਦਿਲਜੀਤ ਦੋਸਾਂਝ ਦੇ  ਹੱਕ ਵਿੱਚ ਬੋਲੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਟ੍ਰੋਲਸ ਨੂੰ ਜਵਾਬ ਦਿੱਤਾ ਹੈ। ਗਾਇਕ ਨੇ ਕਿਹਾ ਕਿ ਪੰਜਾਬ ਪੰਜਾਬੀਅਤ ਜਿੰਦਾਬਾਦ…ਜਿਉ ਪੋਲੀਟਿਕਸ ਵਿੱਚ ਅਚਾਨਕ ਦੋ ਮੁਲਕ ਲੜਦੇ ਹਨ ਤੇ ਭਵਿੱਖ ਵਿਚ ਫੇਰ ਇਕੱਠੇ ਹੋ ਜਾਂਦੇ ਹਨ…!!!! ਆਰਟਿਸਟ ਦੀ ਫ਼ਿਲਮ ਨੂੰ ਸੈਂਸਰ ਸਰਟੀਫਿਕੇਟ ਦਿੰਦਾ ਹੈ, ਕਈ ਵਾਰੀ ਉਹ ਸਰਟੀਫਿਕੇਟ ਨਹੀਂ ਵੀ ਦਿੰਦੇ,
ਇਸ ਤਰਾਂ ਦੀਆਂ ਪ੍ਰੋਬਲਮਾਂ ਸਾਨੂੰ ਹਵਾਏਂ ਵੇਲੇ ਵੀ ਆਈਆਂ ਸੀ, ਪਰ ਕਿਸੇ ਕਲਾਕਾਰ ਨੂੰ ਭਵਿੱਖ ਚ ਕੰਮ ਨਾ ਕਰਨ ਦੇਣਾ ਇਹ ਨਾਦਰ ਸ਼ਾਹੀ ਫ਼ਰਮਾਨ ਹੈ…!!!! ਕਲਾਕਾਰਾਂ ਦੇ ਅਲੱਗ ਅਲੱਗ ਵਿਚਾਰ ਹੋ ਸਕਦੇ ਹਨ, ਪਰ ਜਿੱਥੇ ਗੱਲ ਪੰਜਾਬ ਤੇ ਪੰਜਾਬੀਅਤ ਦੀ ਆਉਂਦੀ ਹੈ,

ਅਸੀਂ ਦਿਲਜੀਤ ਅਤੇ ਵਾਈਟ ਹਿੱਲ ਦੀ ਡੱਟ ਕੇ ਸਪੋਰਟ ਕਰਦੇ ਆ…. ਪੰਜਾਬੀ ਫ਼ਿਲਮਾਂ ਦਾ ਸੈਂਸਰ ਬੋਰਡ ਪੰਜਾਬ ਵਿੱਚ ਹੀ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਸਕੀਏ,
ਆਓ ਨਿਜ਼ ਨੂੰ ਛੱਡਕੇ
ਪੰਜਾਬ ਪੰਜਾਬੀਅਤ ਦੀ ਗੱਲ ਕਰੀਏ
ਆਪਣੇ ਕਬੀਲੇ ਦੀ ਚੜਦੀ ਕਲਾ ਦੀ ਗੱਲ ਕਰੀਏ

ਉਨ੍ਹਾਂ ਨੇ ਕਿਹਾ ਕਿ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ (Hania Aamir) ਦੇ ਹੋਣ ਕਾਰਨ ਭਾਰਤ ਵਿੱਚ ਬਹੁਤ ਹੰਗਾਮਾ ਹੋਇਆ ਹੈ। ਖਾਸ ਕਰਕੇ ਪਹਿਲਗਾਮ ਹਮਲੇ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲਿਆ। ਸਵਾਲ ਉੱਠੇ ਕਿ ਫਿਲਮ ਲਈ ਹਾਨੀਆ ਆਮਿਰ ਨੂੰ ਕਿਉਂ ਚੁਣਿਆ ਗਿਆ? ਦਿਲਜੀਤ ਦੋਸਾਂਝ ਨੇ ਇਸ ਵਿਵਾਦ ‘ਤੇ ਆਪਣੀ ਚੁੱਪੀ ਤੋੜੀ।

ਉਨ੍ਹਾਂ ਨੇ ਇੱਕ ਪੋਸਟ ਰਾਹੀਂ ਦੱਸਿਆ ਸੀ ਕਿ ਜਦੋਂ ਸਰਦਾਰ ਜੀ 3 ਲਈ ਹਾਨੀਆ ਆਮਿਰ ਨੂੰ ਕਾਸਟ ਕੀਤਾ ਗਿਆ ਸੀ, ਤਾਂ ਉਸ ਸਮੇਂ ਸਥਿਤੀ ਠੀਕ ਸੀ। ਬਹੁਤ ਸਾਰੀਆਂ ਚੀਜ਼ਾਂ ਹੱਥ ਵਿੱਚ ਨਹੀਂ ਹਨ। ਗਾਇਕ ਨੇ ਇਹ ਵੀ ਕਿਹਾ ਸੀ ਕਿ ਨਿਰਮਾਤਾਵਾਂ ਨੇ ਫਿਲਮ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ, ਭਾਰਤ ਵਿੱਚ ਨਹੀਂ।

ਸੰਖੇਪ:- ਬੱਬੂ ਮਾਨ ਨੇ ਦਿਲਜੀਤ ਦੋਸਾਂਝ ਦੇ ਹੱਕ ਵਿੱਚ ਖੜੇ ਹੋ ਕੇ ਪੰਜਾਬੀ ਫਿਲਮ ‘ਸਰਦਾਰਜੀ 3’ ‘ਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੇ ਸ਼ਾਮਿਲ ਹੋਣ ਦੇ ਵਿਵਾਦ ਨੂੰ ਸਿਆਸੀ ਅਤੇ ਭਾਵਨਾਤਮਕ ਸੰਦਰਭ ਵਿੱਚ ਸਮਝਾਇਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।