(ਪੰਜਾਬੀ ਖ਼ਬਰਨਾਮਾ):ਗੋਲਬਾਲ ਸਟਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਗੀਤਾਂ ਨਾਲ ਨਹੀਂ ਸਗੋਂ ਵਿਵਾਦਾਂ ਕਾਰਨ ਸੁਰਖੀਆਂ ‘ਚ ਬਣੇ ਹੋਏ ਹਨ। ਦਰਅਸਲ ਦਿਲਜੀਤ ਦੋਸਾਂਝ ਅਤੇ ਰੈਪਰ ਨਸੀਬ ਵਿਚਾਲੇ ਵਿਵਾਦ ਛਿੜ ਗਿਆ ਹੈ। ਰੈਪਰ ਨਸੀਬ ਵੱਲੋਂ ਦੋਸਾਝਾਂਵਾਲੇ ਖਿਲਾਫ ਇਲੂਮਿਨਾਟੀ ਹੋਣ ਨੂੰ ਲੈ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਫੈਨਜ਼ ਵਿਚਾਲੇ ਗਾਇਕ ਦੇ ਇਲੂਮਿਨਾਟੀ ਹੋਣ ਦੀ ਚਰਚਾ ਸ਼ੁਰੂ ਹੋ ਗਈ ਹੈ।
ਹੁਣ ਦਿਲਜੀਤ ਨੇ ਸਿੰਗਰ ਨਸੀਬ ਅਤੇ ਇਨ੍ਹਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਸਭ ਗੋਵਿੰਦ ਹੈ। ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ…ਰੱਬ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ…ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ…ਮੇਰੇ ਵੱਲੋਂ ਸਿਰਫ ਪਿਆਰ ਤੇ ਪਿਆਰ… ਸ਼ੁਕਰ…
ਦੋਸਾਝਾਂਵਾਲੇ ਨੇ ਇਕ ਹੋਰ ਇੰਸਟਾਗ੍ਰਾਮ ਸਟੋਰੀ ‘ਤੇ ਬੜੀ ਸਾਦਗੀ ਨਾਲ ਗਾਇਕ ਨੂੰ ਜਵਾਬ ਦਿੱਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦਿਲਜੀਤ ਆਪਣੇ ਸਿਗਨੇਚਰ ਸਟਾਈਲ ਨੂੰ ਲੈ ਕੇ ਵਿਵਾਦ ‘ਚ ਆਏ ਸਨ। ਉਨ੍ਹਾਂ ‘ਤੇ ਇਲੂਮੀਨੇਟੀ ਹੋਣ ਦਾ ਦੋਸ਼ ਲੱਗ ਰਿਹਾ ਸੀ। ਗਾਇਕ ਨੇ ਰਣਵੀਰ ਇਲਾਹਾਬਾਦੀਆ ਨਾਲ ਇੱਕ ਇੰਟਰਵਿਊ ਦੌਰਾਨ ਆਪਣੇ ਸਿਗਨੇਚਰ ਸਟਾਈਲ ਦੇ ਵਿਵਾਦਿਤ ਤਸਵੀਰ ਬਾਰੇ ਗੱਲ ਕੀਤੀ। ਅਮਰ ਸਿੰਘ ਚਮਕੀਲਾ ਅਭਿਨੇਤਾ ਨੇ ਕਿਹਾ, “ਇਹ ਤਾਜ ਚੱਕਰ ਜਾਂ ਤੀਜੇ ਨੇਤਰ ਬਾਰੇ ਸੀ। ਇਹ ਇਲੂਮੀਨੇਟੀ ਬਾਰੇ ਨਹੀਂ ਸੀ।